05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੀ.ਪੀ.ਆਈ ਦਾ ਇਤਿਹਾਸ ਕੁਰਬਾਨੀਆਂ ਭਰਿਆ -ਮਾੜੀਮੇਘਾ

ਅਜੀਤ ਡੈਸਕ 30-12-2025
ਨਵਾਂਸ਼ਹਿਰ, 29 ਦਸੰਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਡੈਲੀਗੇਟ ਅਜਲਾਸ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਭਵਨ ਨਵਾਂਸ਼ਹਿਰ ਵਿਖੇ ਹੋਇਆ | ਅਜਲਾਸ ਦੀ ਸ਼ੁਰੂਆਤ ਪਾਰਟੀ ਦੇ 100ਵੇਂ ਵਰੇ ਨੂੰ ਸਪਰਪਿਤ ਪਾਰਟੀ ਦਾ ਝੰਡਾ ਲਹਿਰਾ ਕੇ ਕੀਤੀ | ਇਹ ਰਸਮ ਪਾਰਟੀ ਦੇ ਸੀਨੀਅਰ ਆਗੂਆਂ ਜਰਨੈਲ ਸਿੰਘ ਪਨਾਮ ਅਤੇ ਜਗਤਾਰ ਸਿੰਘ ਪੁੰਨੂੰ ਮਜ਼ਾਰਾ ਨੇ ਨਾਹਰਿਆਂ ਦੀ ਗੂੰਜ 'ਚ ਸਾਂਝੇ ਤੌਰ 'ਤੇ ਕੀਤੀ | ਅਜਲਾਸ 'ਚ 60 ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ | ਪਰਮਿੰਦਰ ਮੇਨਕਾ, ਜੁਝਾਰ ਸਿੰਘ, ਗੁਰਮੁੱਖ ਸਿੰਘ ਫਰਾਲਾ, ਬੀਬੀ ਗੁਰਬਖਸ਼ ਕੌਰ ਰਾਹੋਂ ਪ੍ਰਧਾਨਗੀ ਮੰਡਲ ਨੇ ਅਜਲਾਸ ਦੀ ਪ੍ਰਧਾਨਗੀ ਕੀਤੀ | ਭਾਰਤੀ ਕਮਿਊਨਿਸਟ ਪਾਰਟੀ 26 ਦਸੰਬਰ 1925 ਨੂੰ ਬਣੀ | ਭਾਈ ਸੰਤੋਖ ਸਿੰਘ ਧਰਦਿਓ ਪੰਜਾਬ 'ਚ ਸੀ.ਪੀ.ਆਈ ਦੇ ਪਹਿਲੇ ਸਕੱਤਰ ਚੁਣੇ ਗਏ | ਸਾਥੀ ਮਾੜੀਮੇਘਾ ਨੇ ਕਿਹਾ ਕਿ 2005 'ਚ ਡਾ. ਮਨਮੋਹਨ ਸਿੰਘ ਦੀ ਸਰਕਾਰ ਬਨਾਉਣ ਲਈ ਕਮਿਊਨਿਸਟਾਂ ਨੇ ਬਾਹਰੋਂ ਹਮਾਇਤ ਕੀਤੀ ਅਤੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੀ ਮੰਗ ਕਰਦਿਆਂ ਸਰਕਾਰ 'ਤੇ ਦਬਾਅ ਪਾ ਕੇ ਨਰੇਗਾ ਕਾਨੂੰਨ ਬਣਵਾਇਆ, ਸੂਚਨਾ ਦਾ ਅਧਿਕਾਰ, ਗਰੀਬ ਲੋਕਾਂ ਨੂੰ ਅਨਾਜ ਦੇਣ ਆਦਿ ਦਾ ਕਾਨੂੰਨ ਬਣਵਾਇਆ | ਕਾਮਰੇਡ ਇੰਦਰਜੀਤ ਗੁਪਤਾ ਦੇ ਗ੍ਰਹਿ ਮੰਤਰੀ ਬਣਦੇ ਹੀ ਮੁਲਾਜ਼ਮਾਂ ਨੂੰ ਬਣਦੇ ਹੱਕ ਦੁਆਏ | ਅੰਤ ਵਿੱਚ 33 ਮੈਂਬਰੀ ਜ਼ਿਲ੍ਹਾ ਕੌਂਸਲ ਚੁਣੀ ਗਈ | ਸਰਬ ਸੰਮਤੀ ਨਾਲ ਜਸਵਿੰਦਰ ਸਿੰਘ ਭੰਗਲ ਜ਼ਿਲ੍ਹਾ ਸਕੱਤਰ ਚੁਣੇ ਗਏ | ਨਰੰਜਣ ਦਾਸ ਮੇਹਲੀ ਅਤੇ ਗੁਰਮੁੱਖ ਸਿੰਘ ਫਰਾਲਾ ਮੀਤ ਸਕੱਤਰ ਚੁਣੇ ਗਏ | ਜਗਤਾਰ ਸਿੰਘ ਪੁੰਨੂੰ ਮਜ਼ਾਰਾ ਕੈਸ਼ੀਅਰ ਚੁਣੇ ਗਏ | ਅੰਤ 'ਚ ਨਵੇਂ ਚੁਣੇ ਗਏ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਜੋ ਵੀ ਪਾਰਟੀ ਨੇ ਮੇਰੀ ਡਿਊਟੀ ਲਗਾਈ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਪਰਮਿੰਦਰ ਮੇਨਕਾ, ਜਸਵਿੰਦਰ ਸਿੰਘ ਭੰਗਲ, ਨਰੰਜਣ ਦਾਸ ਮੇਹਲੀ, ਗੁਰਮੁੱਖ ਸਿੰਘ ਫਰਾਲਾ, ਜਗਤਾਰ ਸਿੰਘ ਪੁੰਨੂੰ ਮਜ਼ਾਰਾ, ਅਮਰਜੀਤ ਮੇਹਲੀ, ਸਤਨਾਮ ਚਾਹਲ, ਹੁਸਨ ਲਾਲ, ਸ਼ੀਲਾ ਰਾਣੀ, ਗੁਰਬਖਸ਼ ਕੌਰ ਰਾਹੋਂ, ਸੰਤੋਖ ਪਾਲ ਰਾਹੋਂ, ਜੋਗਿੰਦਰ ਸਿੰਘ ਜੋਗੀ, ਪਿੰਦੂ ਰਾਣਾ, ਧਰਮ ਪਾਲ ਸਿਆਣਾ, ਨਰਿੰਦਰ ਬੁਰਜ, ਦੇਸ ਰਾਜ ਬੀਕਾ, ਹਸ਼ਮਤ ਅਲੀ, ਜਰਨੈਲ ਸਿੰਘ ਪਨਾਮ, ਨਰਿੰਦਰ ਕਾਲੀਆ, ਬੂਟਾ ਰਾਮ, ਪ੍ਰਸ਼ੋਤਮ ਰਾਮ, ਮਨੋਹਰ ਲਾਲ, ਅਮਰਜੀਤ ਕੌਰ, ਵੀਨਾ ਰਾਣੀ, ਸ਼ੀਲਾ ਸੰਘਾ, ਰਾਮ ਆਸਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੰਗਾ ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ <br/> ਅਗਲੀ ਖ਼ਬਰ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵਲੋਂ ਲਗਾਇਆ ਦੁੱਧ ਦਾ ਲੰਗਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।