08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅਮਰਜੀਤ ਸਿੰਘ ਪਾਬਲਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

'ਆਪ' ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਵਿੰਦਰ ਸਿੰਘ ਪਾਬਲਾ ਦੇ ਪਿਤਾ ਅਮਰਜੀਤ ਸਿੰਘ ਪਾਬਲਾ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਵੱਖ-ਵੱਖ ਆਗੂ | (ਨਾਲ) ਕੀਰਤਨ ਕਰਦੇ ਹੋਏ ਭਾਈ ਦਾਇਆ ਸਿੰਘ ਦਾ ਜਥਾ | (ਹੇਠਾਂ) ਹਾਜ਼ਰ ਸੰਗਤਾਂ | ਤਸਵੀਰ : ਲੁਗਾਣਾ <br/> 30-12-2025
ਬੁੱਲ੍ਹੋਵਾਲ, 29 ਦਸੰਬਰ (ਲੁਗਾਣਾ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਸ. ਗੁਰਵਿੰਦਰ ਸਿੰਘ ਪਾਬਲਾ ਦੇ ਪਿਤਾ ਅਮਰਜੀਤ ਸਿੰਘ ਪਾਬਲਾ ਜੋ ਬੀਤ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਉਨ੍ਹਾਂ ਦੇ ਗ੍ਰਹਿ ਸਥਾਨ ਪਿੰਡ ਨੰਦਾਚੌਰ ਵਿਖੇ ਕਰਵਾਇਆ ਗਿਆ | ਇਸ ਸਬੰਧੀ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਦਇਆ ਸਿੰਘ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਸ਼ਬਦ ਕੀਰਤਨ ਸਰਵਣ ਕਰਵਾਇਆ ਗਿਆ | ਉਪਰੰਤ ਵੱਖ ਵੱਖ ਰਾਜਸੀ ਆਗੂ, ਧਾਰਮਿਕ ਆਗੂ ਤੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਵਿਚ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਜੈ ਕਿ੍ਸ਼ਨ ਸਿੰਘ ਰੋੜੀ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸ਼ਿਸੋਧੀਆਂ ਦੇ ਪੀ.ਏ ਦਵਿੰਦਰ ਰਿੰਕੂ, ਵਿਧਾਇਕ ਕਰਮਵੀਰ ਸਿੰਘ ਘੁੰਮਣ ਦਸੂਹਾ, ਵਿਧਾਇਕ ਜਸਵੀਰ ਸਿੰਘ ਰਾਜਾ ਟਾਂਡਾ, ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆ, ਸ਼੍ਰੀ ਓਮ ਦਰਬਾਰ ਨੰਦਾਚੌਰ ਤੋਂ ਸੰਤ ਮਹਾਰਾਜ, ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਸਥਾਨਿਕ ਸਰਕਾਰਾਂ ਦੇ ਪੀ.ਏ ਹਰਪ੍ਰੀਤ ਸਿੰਘ ਧਾਮੀ ਤੇ ਪੀ.ਏ ਪ੍ਰਦੀਪ ਸੈਣੀ, ਸਵਰਨ ਸਿੰਘ ਧੁੱਗਾ ਕਿਸਾਨ ਆਗੂ, ਐਡ. ਹਰਮਨਜੀਤ ਸਿੰਘ ਥਿਆੜਾ, ਸ਼੍ਰੀ ਗੁਰੂ ਹਰਿਕਿ੍ਸ਼ਨ ਸਕੂਲ ਨੰਦਾਚੌਰ, ਨਿਰਮਲ ਕੁਮਾਰ ਪ੍ਰਧਾਨ ਨਗਰ ਕੌਸਲ ਸ਼ਾਮਚੁਰਾਸੀ, ਜਰਨੈਲ ਸਿੰਘ ਮੰਨੂ ਚੇਅਰਮੈਨ ਪਟਿਆਲਾ, ਚੇਅਰਮੈਨ ਬਲਵਿੰਦਰ ਸਿੰਘ, ਕੰਵਨਪ੍ਰੀਤ ਸਿੰਘ ਦਸੂਹਾ, ਗੁਰਜੀਤ ਸਿੰਘ ਪਾਬਲਾ, ਸਾਬਕਾ ਚੇਅਰਮੈਨ ਹਰਮੀਤ ਸਿੰਘ ਔਲਖ, ਮਨਵੀਰ ਸਿੰਘ ਝਾਵਰ ਜ਼ਿਲ੍ਹਾ ਪ੍ਰਧਾਨ ਯੂਥ, ਸਤਵੰਤ ਸਿੰਘ ਸਿਆਣ ਜ਼ਿਲ੍ਹਾ ਕੋਆਰਡੀਨੇਟਰ, ਮਾ.ਗੁਰਮੀਤ ਸਿੰਘ, ਅਵਤਾਰ ਸਿੰਘ ਜੌਹਲ, ਪਰਮਜੀਤ ਸਿੰਘ, ਗੁਰਮੀਤ ਸਿੰਘ, ਡਾ. ਮੁਕੇਸ਼ ਕੁਮਾਰ, ਹਰਦੀਪ ਸਿੰਘ, ਤਰਸੇਮ ਸਿੰਘ ਮਡਿਆਲਾ, ਪ੍ਰਧਾਨ ਮਨਜੀਤ ਸਿੰਘ ਲਾਂਬੜਾ, ਜਸਪਾਲ ਸਿੰਘ ਡੈਨਮਾਰਕ, ਗੁਰਮੇਲ ਸਿੰਘ ਮੂੰਡੀਆਂ, ਪ੍ਰਧਾਨ ਹਰਪਿੰਦਰ ਸਿੰਘ ਮੱਲ੍ਹੀ, ਹਰਭਜਨ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ ਦੁਬਈ ਵਾਲੇ, ਪਰਮਿੰਦਰ ਸਿੰਘ ਸੰਧਵਾ, ਜਸਵਿੰਦਰ ਸਿੰਘ, ਦਵਿੰਦਰ ਸਿੰਘ ਬਾਂਗੜੀਆ, ਮੇਹਰਵਾਨ ਸਿੰਘ ਸੰਘਾ, ਰਜਨੀਸ਼ ਕੁਮਾਰ ਬੇਦੀ, ਰਘੁਬੀਰ ਸਿੰਘ ਲੰਗਰੀਆਂ, ਹਰਜੀਤਪਾਲ ਸਿੰਘ, ਅਮਰਜੀਤ ਸਿੰਘ ਖ਼ਾਲਸਾ, ਨਵਰੂਪ ਸਿੰਘ ਕਾਲੂਵਾਹਰ, ਰਵਿੰਦਰਪਾਲ ਸਿੰਘ ਰਾਜੂ ਸੂਸ, ਰਾਜ ਕੁਮਾਰ, ਗੁੱਲੂ ਨੰਦਾਚੌਰ, ਤਰਲੋਚਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਧਾਰਮਿਕ ਤੇ ਰਾਜਨੀਤਿਕ ਆਗੂ ਤੇ ਇਲਾਕਾ ਨਿਵਾਸੀ ਨੇ ਸ਼ਰਧਾ ਦੇ ਫੱਲ ਭੇਟ ਕਰਨ ਵਾਲਿਆ ਵਿਚ ਸ਼ਾਮਲ ਸਨ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਸਰਪੰਚ ਪਰਵਿੰਦਰ ਸਿੰਘ ਸੱਜਣ ਵੱਲੋਂ ਨਿਭਾਈ ਗਈ |

ਪਿਛਲੀ ਖ਼ਬਰ ਸਵ.ਦਵਿੰਦਰ ਸਿੰਘ ਪਰਮਾਰ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਫੁਗਲਾਣਾ 'ਚ ਸਮਾਪਤ ਅਗਲੀ ਖ਼ਬਰ ਸੰਮਤੀ ਮੈਂਬਰ ਵਿਕਰਮ ਸਿੰਘ ਵਲੋਂ ਸਰਬਜੋਤ ਸਾਬੀ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਮੂਲੀਅਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।