28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਵਿਧਾਇਕ ਡਾ. ਸੁੱਖੀ ਵਲੋਂ ਮੀਟਿੰਗਾਂ ਦੀ ਸ਼ੁਰੂਆਤ <br/>

ਅਜੀਤ ਡੈਸਕ 10-12-2025
ਬੰਗਾ, 9 ਦਸੰਬਰ (ਧਰਮਵੀਰ ਪਾਲ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਕੁਲਜੀਤ ਸਰਹਾਲ ਵਲੋਂ ਹਲਕਾ ਬੰਗਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਮੁੱਖ ਰੰਖਦੇ ਹੋਏ ਬਲਾਕ ਸੰਮਤੀ ਦੇ ਜੋਨ ਮੇਹਲੀ, ਬਹਿਰਾਮ, ਘੁੰਮਣ, ਲਾਦੀਆਂ, ਮੱਲੂਪੋਤਾ, ਤਾਹਰਪੁਰ, ਬਾਹੜੋਵਾਲ, ਚੱਕ ਬਿਲਗਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਕੁਲਥਮ ਅਤੇ ਬਾਹੜੋਵਾਲ ਦੀਆਂ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗਾਂ ਦੌਰਾਨ ਹਲਕੇ ਦੇ ਮੁੱਖ ਪਦਾਧਿਕਾਰੀਆਂ, ਕੈਂਡੀਡੇਟਾਂ ਅਤੇ ਵਰਕਰਾਂ ਨਾਲ ਵਿਸਥਾਰ ਨਾਲ ਚੋਣ ਤਿਆਰੀਆਂ, ਚੋਣ ਮੈਨੇਜਮੈਂਟ ਅਤੇ ਬੂਥ-ਲੈਵਲ ਮਜ਼ਬੂਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਹਲਕੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਵੀ ਪੂਰੀ ਰਿਪੋਰਟ ਤਿਆਰ ਕੀਤੀ ਗਈ ਤਾਂ ਜੋ ਚੋਣ ਪ੍ਰਕਿਰਿਆ ਦੌਰਾਨ ਹਲਕੇ ਦੀਆਂ ਲੋਕ-ਸਹੂਲਤਾਂ ਨੂੰ ਪ੍ਰਾਥਮਿਕਤਾ ਤੌਰ 'ਤੇ ਉਭਾਰਿਆ ਜਾ ਸਕੇ | ਬੰਗਾ ਹਲਕੇ ਦੇ ਸਾਰੇ ਵਰਕਰਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਕਿ ਹਰ ਪਿੰਡ, ਹਰ ਵਾਰਡ ਵਿੱਚ ਟੀਮਾਂ ਮਜ਼ਬੂਤੀ ਨਾਲ ਤਾਇਨਾਤ ਰਹਿਣ ਅਤੇ ਲੋਕਾਂ ਤੱਕ ਹਲਕੇ ਵਿੱਚ ਕੀਤੇ ਕੰਮਾਂ ਦੀ ਸਹੀ ਜਾਣਕਾਰੀ ਪਹੁੰਚੇ | ਮੀਟਿੰਗਾਂ ਵਿੱਚ ਵਰਕਰਾਂ ਨੇ ਵੀ ਆਪਣੀਆਂ ਸੁਝਾਵਾਂ ਸਾਂਝੀਆਂ ਕੀਤੀਆਂ ਅਤੇ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਬਣਾਉਣ ਲਈ ਪੂਰਾ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਸਾਰੀਆਂ ਬਲਾਕ ਸੰਮਤੀਆ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਅਤੇ ਪਿੰਡਾਂ ਦੇ ਸਮੱਰਥਕ ਮੌਜੂਦ ਸਨ |

ਪਿਛਲੀ ਖ਼ਬਰ ਨਵੋਦਿਆ 'ਚ ਦਾਖ਼ਲੇ ਲਈ ਬਲਾਕ ਬੰਗਾ ਦੇ ਬੱਚਿਆ ਦਾ ਪ੍ਰੀਖਿਆ ਕੇਂਦਰ ਹੈ ਸਰਕਾਰੀ ਸਕੂਲ ਬੰਗਾ -ਪਿ੍ੰ. ਰਵਿੰਦਰ ਕੁਮਾਰ <b... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਨੇ ਸਰਗਰਮੀਆਂ ਤੇਜ਼ ਕੀਤੀਆਂ-ਸੋਖੀ ਰਾਮ ਬੱਜੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।