ਉਸਮਾਨਪੁਰ, 8 ਦਸੰਬਰ (ਮਝੂਰ) - ਅਕਾਲੀ ਦਲ ਬਾਦਲ ਵਲੋਂ ਜਥੇਦਾਰ ਗੁਰਬਖ਼ਸ਼ ਸਿੰਘ ਖਾਲਸਾ ਅਤੇ ਜਥੇਦਾਰ ਤਾਰਾ ਸਿੰਘ ਸ਼ੇਖੂਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਜੋਨ ਦੌਲਤਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਪਰਮਜੀਤ ਕੌਰ ਬੜਵਾ ਅਤੇ ਬਲਾਕ ਸੰਮਤੀ ਜੋਨ ਜਲਵਾਹਾ ਤੋਂ ਉਮੀਦਵਾਰ ਮੋਹਨ ਸਿੰਘ ਦੇ ਹੱਕ 'ਚ ਪਿੰਡ ਮਹੱਦੀਪੁਰ ਕਲਾਂ ਵਿਖੇ ਭਰਵਾਂ ਇਕੱਠ ਕੀਤਾ ਗਿਆ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਅੱਜ ਮਾਹੌਲ ਅਕਾਲੀ ਦਲ ਦੇ ਹੰਕ ਵਿੱਚ ਹੈ | ਲੋਕ ਅਕਾਲੀ ਦਲ ਵਲੋਂ ਅਕਾਲੀ ਸਰਕਾਰ ਸਮੇਂ ਕੀਤੇ ਗਏ ਕੰਮਾਂ ਨੂੰ ਅੱਜ ਵੀ ਯਾਦ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ | ਇਸ ਮੌਕੇ ਜਥੇਦਾਰ ਗੁਰਬਖ਼ਸ਼ ਸਿੰਘ ਖਾਲਸਾ, ਜਥੇਦਾਰ ਤਾਰਾ ਸਿੰਘ ਸ਼ੇਖੂਪੁਰ, ਜਥੇਦਾਰ ਅਮਰੀਕ ਸਿੰਘ ਸ਼ੇਖੂਪੁਰ ਸਰਕਲ ਪ੍ਰਧਾਨ ਜਾਡਲਾ, ਗੁਰਨੇਕ ਸਿੰਘ ਬੜਵਾ, ਸਚਿਨ ਕੁਮਾਰ ਸ਼ਾਹਪੁਰ ਜ਼ਿਲ੍ਹਾ ਪ੍ਰਧਾਨ ਬੀ. ਸੀ ਵਿੰਗ, ਗੁਰਦੇਵ ਸਿੰਘ ਮਝੂਰ, ਸ਼ਿੰਗਾਰਾ ਸਿੰਘ, ਮਨਿੰਦਰ ਸਿੰਘ ਦੁਪਾਲਪੁਰ, ਜੀਤ ਸਿੰਘ, ਕੁਲਦੀਪ ਰਾਮ ਮੀਟਾ ਆਦਿ ਵੀ ਹਾਜਰ ਸਨ |