17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਗੜ੍ਹੀ ਉਧੋਵਾਲ ਵਿਖੇ ਮੰਦਰ 'ਚ ਵਾਪਰੀ ਬੇਅਦਬੀ ਦੀ ਘਟਨਾ <br/>

ਅਜੀਤ ਡੈਸਕ 09-12-2025
ਰਾਹੋਂ, 8 ਦਸੰਬਰ (ਉਂਕਾਰ ਸਿੰਘ ਰਾਠੋਰ)-ਦਰਬਾਰ ਪੀਰ ਬਾਬਾ ਮਿੱਠੇ ਸ਼ਾਹ ਜੀ ਪਿੰਡ ਗੜ੍ਹੀ ਉਧੋਵਾਲ ਵਿਖੇ ਮਾਤਾ ਦੇ ਮੰਦਿਰ 'ਚ ਮਾਤਾ ਦੀ ਮੂਰਤੀ ਦੀ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ | ਮੰਦਿਰ ਵਿੱਚ ਬੇਅਦਬੀ ਤੋਂ ਬਾਅਦ ਪਿੰਡ ਵਾਸੀਆਂ ਅਤੇ ਆਸ-ਪਾਸ ਦੇ ਲੋਕਾਂ ਵਿੱਚ ਕਾਫ਼ੀ ਰੋਸ ਪਾਇਆ ਗਿਆ ਅਤੇ ਉਨ੍ਹਾਂ ਨੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਧਾਰਮਿਕ ਸਥਾਨ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕੇ ਇਸ ਬੇਅਦਬੀ ਨਾਲ ਪਿੰਡ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਪਿੰਡ ਵਾਸੀਆਂ ਨੇ ਦੱਸਿਆ ਕੇ ਮਾਤਾ ਦੇ ਮੰਦਿਰ ਦੀ ਪਿੰਡ ਵਿੱਚ ਕਾਫ਼ੀ ਮਾਨਤਾ ਹੈ | ਮੰਦਿਰ ਵਿਚ ਹੋਈ ਬੇਅਦਬੀ ਦੀ ਸੂਚਨਾ ਮਿਲਦਿਆਂ ਹੀ ਵੱਖ-ਵੱਖ ਨੁਮਾਇੰਦੇ ਤੇ ਇਲਾਕਾ ਵਾਸੀ ਸ਼ਰਧਾਲੂ ਮੌਕੇ 'ਤੇ ਪਹੁੰਚੇ | ਇਸ ਮੌਕੇ 'ਤੇ ਮੌਜੂਦ ਪਿੰਡ ਦੇ ਸਰਪੰਚ ਪਰਸ਼ੋਤਮ ਲਾਲ ਨੇ ਦੱਸਿਆ ਕੇ ਉਹਨਾਂ ਨੂੰ ਮੂਰਤੀ ਦੀ ਭੰਨਤੋੜ ਦੀ ਖ਼ਬਰ ਮਿਲਦੇ ਹੀ ਪਿੰਡ ਦੇ ਲੋਕ ਭਾਰੀ ਗਿਣਤੀ ਵਿੱਚ ਉੱਥੇ ਆ ਗਏ ਅਤੇ ਉਹਨਾਂ ਵਲੋਂ ਸੰਬੰਧਿਤ ਥਾਣੇ ਨੂੰ ਵੀ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਮੂਹ ਪਿੰਡ ਵਾਸੀਆਂ ਦੀ ਇਹ ਹੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਦੀ ਜਾਂਚ ਕੀਤੀ ਜਾਵੇ ਅਤੇ ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸਰਪੰਚ ਪਰਸ਼ੋਤਮ ਲਾਲ, ਮੋਹਨ ਲਾਲ ਸਰਪੰਚ ਉਧੋਵਾਲ, ਪ੍ਰਧਾਨ ਮੋਹਨ ਲਾਲ, ਕੁਲਦੀਪ ਕੁਮਾਰ ਦੀਪਾ, ਜਤਿੰਦਰ ਸਿੰਘ, ਰਾਜ ਕਪੂਰ, ਕਰਨ ਭੁੱਟਾ, ਰਣਜੀਤ ਭਟੋਆ, ਗੁਰਪ੍ਰੀਤ ਬਸਰਾ, ਮੋਨੂੰ ਮਹਿਰਾ, ਰਜਿੰਦਰ ਮਹਿਰਾ, ਅਵਤਾਰ ਕੈਂਥ, ਗੌਰਵ ਮਹਿਰਾ, ਸੁਖਵਿੰਦਰ ਕੁਮਾਰ, ਸਾਬੀ, ਕਰਨਦੀਪ, ਅਜੇ ਕੁਮਾਰ ਅਤੇ ਹੋਰ ਭਾਰੀ ਗਿਣਤੀ ਵਿੱਚ ਲੋਕ ਅਤੇ ਸ਼ਰਧਾਲੂ ਹਾਜ਼ਰ ਸਨ |

ਪਿਛਲੀ ਖ਼ਬਰ ਵੈਗਨਾਰ ਕਾਰ ਅਤੇ ਸਕੂਟਰੀ ਹੋਏ ਹਾਦਸਾ ਗ੍ਰਸਤ <br/> ਅਗਲੀ ਖ਼ਬਰ ਭਾਜਪਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।