ਨਵਾਂਸ਼ਹਿਰ, 4 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਦੀ ਪ੍ਰਧਾਨਗੀ ਹੇਠ ਡਾਇਮੰਡ ਹੋਟਲ ਵਿਖੇ ਹੋਈ | ਮੀਟਿੰਗ ਮੌਕੇ ਸਭ ਤੋਂ ਪਹਿਲਾਂ ਕਲੱਬ ਦੇ ਸਰਪ੍ਰਸਤ ਸਮਾਜ ਸੇਵੀ ਪਾਲ ਸਿੰਘ ਬੰਗਾ ਜੋ ਕਿ ਵਿਦੇਸ਼ ਤੋਂ ਵਾਪਸ ਪੰਜਾਬ ਪਰਤੇ ਹਨ | ਉਨ੍ਹਾਂ ਦਾ ਕਲੱਬ 'ਚ ਪਹੁੰਚਣ 'ਤੇ ਨਿਘ੍ਹਾ ਸਵਾਗਤ ਕੀਤਾ ਗਿਆ | ਮੀਟਿੰਗ ਦੀ ਕਾਰਵਾਈ ਨੂੰ ਆਰੰਭ ਕਰਦਿਆਂ ਖਜ਼ਾਨਚੀ ਜਸਪਾਲ ਸਿੰਘ ਲੋਂਗੀਆਂ ਨੇ ਦੱਸਿਆ ਕਿ ਪਿਛਲੇ ਦਿਨੀ ਕਲੱਬ ਦੇ ਸੈਕਟਰੀ ਰਜਿੰਦਰ ਸਿੰਘ ਸੈਦਪੁਰੀ ਨੂੰ ਉਸ ਸਮੇਂ ਅਸਹਿ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੀ ਬੇਟੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਈ | ਉਨ੍ਹਾਂ ਦੀ ਯਾਦ 'ਚ ਸਥਾਨਕ ਬਾਬਾ ਵਜ਼ੀਰ ਸਿੰਘ ਸਕੂਲ ਵਿਖੇ ਲੋੜਵੰਦ ਬੱਚਿਆਂ ਨੂੰ ਸਰਦੀਆਂ ਦੇ ਚਲਦੇ ਵਰਦੀਆਂ ਦਿੱਤੀਆਂ ਜਾਣਗੀਆਂ | ਇਸ ਮੌਕੇ ਪ੍ਰਧਾਨ ਸੂਰਾਪੁਰੀ ਨੇ ਦੱਸਿਆ ਕਿ ਕਲੱਬ ਵਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ | ਜਿਸਦੇ ਚਲਦਿਆਂ ਧੁੰਦਾ ਦੇ ਮੌਸਮ ਦੇ ਮੱਦੇਨਜ਼ਰ ਰਿਫਲੈਕਟਰ ਲਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਤਾਂ ਜੋ ਧੁੰਦਾਂ ਵਿੱਚ ਹੁੰਦੇ ਐਕਸੀਡੈਂਟ ਤੋਂ ਬਚਿਆ ਜਾ ਸਕੇ | ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਇਲੈਕਟ੍ਰਾਨਿਕਸ ਰਿਫਲੈਕਟਰ ਲਾਈਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਰਾਤ ਸਮੇਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਸਕਣ | ਮੀਟਿੰਗ ਮੌਕੇ ਇਹ ਵਿਚਾਰ ਵੀ ਕੀਤੀ ਗਈ ਸੀ ਕਿ ਪਬਲਿਕ ਥਾਵਾਂ 'ਤੇ ਜਿੱਥੇ ਕਿ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਉੱਥੇ ਕਲੱਬ ਵੱਲੋਂ ਸੀਮਿੰਟ ਦੇ ਬੈਂਚ ਬਣਾ ਕੇ ਦਿੱਤੇ ਜਾਣਗੇ | ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ, ਸੈਕਟਰੀ ਰਜਿੰਦਰ ਸਿੰਘ ਸੈਦਪੁਰੀ, ਬਲਵੀਰ ਸਿੰਘ ਪੂਨੀ, ਤਰਲੋਚਨ ਸਿੰਘ ਐਕਸਾਈਡ ਬੈਟਰੀ, ਅਵਤਾਰ ਸਿੰਘ ਯੂ.ਐਸ.ਏ, ਕੁਲਵੰਤ ਸਿੰਘ ਸੈਣੀ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਪੰਮਾ, ਵਰਿੰਦਰ ਸਿੰਘ ਦੁਆਬਾ ਟਾਇਰ, ਬਲਵੰਤ ਸਿੰਘ ਲਾਦੀਆਂ, ਹਰਦੀਪ ਕੁਮਾਰ ਹਨੀ, ਕੁਲਵਿੰਦਰ ਸਿੰਘ ਚੱਗਰ, ਹਰਦੀਪ ਸਿੰਘ ਦੀਪਾ ਡਾਇਮੰਡ ਹੋਟਲ, ਬਲਵਿੰਦਰ ਸਿੰਘ ਭੰਗਲ, ਕੁਲਦੀਪ ਸਿੰਘ ਸੈਹਬੀ, ਪਵਨ ਕੁਮਾਰ ਪੰਮਾ ਆਦਿ ਹਾਜ਼ਰ ਸਨ |