ਬੰਗਾ, 3 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਦੀ ਅਗਵਾਈ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੌਰਾ ਵਿਖੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਦੀ ਦੇਖ ਰੇਖ ਹੇਠ ਕਿਸ਼ੋਰ ਅਵਸਥਾ ਸਿੱਖਿਆ ਪ੍ਰੋਗਰਾਮ ਅਧੀਨ ਵਿਸ਼ਵ ਏਡਸ ਰੋਕੂ ਦਿਵਸ ਮਨਾਇਆ ਗਿਆ | ਜਿਸ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਜਿਨ੍ਹਾਂ 'ਚ ਰੰਗੋਲੀ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਲੇਖ ਮੁਕਾਬਲੇ ਸ਼ਾਮਲ ਸਨ | ਜਿਸ 'ਚ ਜ਼ਿਲ੍ਹੇ ਦੀਆਂ ਵੱਖ-ਵੱਖ ਟੀਮਾਂ ਨੇ ਵੱਧ ਚੜ੍ਹ ਕੇ ਭਾਗ ਲਿਆ | ਇਸ ਮੌਕੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸਤਨਾਮ ਸਿੰਘ ਨੇ ਕਿਹਾ ਕਿ ਜਾਣਕਾਰੀ ਹੀ ਹਰ ਕਿਸੇ ਸਮੱਸਿਆ ਦਾ ਹੱਲ ਹੋ ਸਕਦੀ ਹੈ | ਵਿਸ਼ਵ ਭਰ 'ਚ ਏਡਜ਼ ਰੋਕੂ ਦਿਵਸ ਮਨਾਇਆ ਜਾ ਰਿਹਾ ਹੈ | ਜਿਸ ਦਾ ਮੁੱਖ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਵਿੱਖ 'ਚ ਇਸ ਲਾਇਲਾਜ ਅਤੇ ਭਿਆਨਕ ਬਿਮਾਰੀ ਤੋਂ ਬਚਾਉਣਾ ਹੈ | ਇਸੇ ਮਕਸਦ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਿਦਿਆਰਥੀਆਂ 'ਚ ਜਾਗਰੂਕਤਾ ਪੈਦਾ ਕਰਨ ਹਿੱਤ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਹਨਾਂ ਮੁਕਾਬਲਿਆਂ 'ਚ ਅੱਠਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਭਾਗ ਲਿਆ | ਮੁਕਾਬਲਿਆਂ 'ਚ ਕ੍ਰਮਵਾਰ ਪਹਿਲੇ ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 1250, 1000 ਤੇ 750 ਰੁਪਏ ਨਕਦ ਇਨਾਮ ਅਤੇ ਹਰੇਕ ਟੀਮ 'ਚ ਦੋ ਕੌਨਸੋਲੇਸ਼ਨ ਪ੍ਰਾਈਜ ਰੁ 250/- ਦੇ ਨਕਦ ਇਨਾਮ ਦਿੱਤੇ ਗਏ | ਇਸ ਮੌਕੇ ਮੈਡਮ ਨਵਨੀਤ ਕੌਰ ਲੈਕਚਰਾਰ ਬਾਇਓ ਨੇ ਏਡਜ਼ ਸਬੰਧੀ ਹੋਣ ਵਾਲੀਆਂ ਸਮੱਸਿਆਵਾਂ, ਉਸਦੇ ਕਾਰਨ, ਇਸ ਤੋਂ ਬਚਾਓ ਆਦਿ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਮੈਡਮ ਨਵਨੀਤ ਕੌਰ, ਨਵਜੋਤ ਕੌਰ, ਕਿਰਨਦੀਪ ਕੌਰ, ਹਰਵਿੰਦਰ ਮਾਨ, ਲਾਜ ਕੌਰ, ਤਲਵਿੰਦਰ ਸਿੰਘ ਅਤੇ ਸੁਰਿੰਦਰ ਮਜਾਰੀ ਨੇ ਬਤੌਰ ਜੱਜ ਭੂਮਿਕਾ ਨਿਭਾਈ | ਇਸ ਮੌਕੇ ਕਰਵਾਏ ਪੋਸਟਰ ਮੇਕਿੰਗ ਮੁਕਾਬਲਿਆਂ 'ਚ ਮਨਪ੍ਰੀਤ ਕੌਰ ਸ.ਸ.ਸ.ਸ ਕਰਿਆਮ, ਸਾਨੀਆ ਸ.ਸ.ਸ.ਸ ਮੱਲੂ ਪੋਤਾ, ਪਿ੍ਯੰਕਾ ਸ.ਹ.ਸ ਬਖਲੌਰ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਅਤੇ ਸ਼ਿਵਮ ਸ.ਸ.ਸ.ਸ ਲਿੱਦੜ ਕਲਾਂ ਅਤੇ ਬਨੀਤ ਕੌਰ ਸ.ਮਿ.ਸ ਭਰੋਵਾਲ ਨੇ ਕੌਸਲੇਸ਼ਨ ਇਨਾਮ ਹਾਸਲ ਕੀਤਾ | ਲੇਖ ਮੁਕਾਬਲਿਆਂ 'ਚ ਡੌਲੀ ਸ.ਸ.ਸ.ਸ ਰਟੈਂਡਾ, ਬਬੀਤਾ ਕੁਮਾਰੀ ਬਾਬਾ ਗੋਲਾ ਬੰਗਾ, ਸਮਰੀਤ ਸ.ਸ.ਸਸ ਮੰਡਾਲੀ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਅਤੇ ਜੈਸਮੀਨ ਸ.ਸ.ਸ.ਸ ਮੂਸਾਪੁਰ, ਧਨਵੀਰ ਸਿੰਘ ਸਰੋਆ ਸ.ਸ.ਸ.ਸ ਪੱਲੀ ਝਿੱਕੀ ਨੇ ਕੌਨਸੋਲੇਸ਼ਨ ਇਨਾਮ ਹਾਸਲ ਕੀਤਾ | ਰੰਗੋਲੀ ਮੁਕਾਬਲਿਆਂ 'ਚ ਬੰਦਨਾ ਬਾਬਾ ਗੋਲਾ ਬੰਗਾ, ਜੈਸੀਕਾ ਬੰਗੜ ਸ.ਸ.ਸ.ਸ ਮੰਡਾਲੀ ਅਤੇ ਗੁਰਪ੍ਰੀਤ ਸ.ਸ.ਸ.ਸ ਮੱਲੂਪੋਤਾ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਰਿਚਾ ਸ.ਸ.ਸ.ਸ ਲਧਾਣਾ ਝਿੱਕਾ ਅਤੇ ਤਿ੍ਸ਼ਨਾ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਨੇ ਕੌਂਸੋਲੇਸ਼ਨ ਇਨਾਮ ਹਾਸਲ ਕੀਤਾ | ਸਲੋਗਨ ਰਾਈਟਿੰਗ ਮੁਕਾਬਲਿਆਂ 'ਚ ਦੀਕਸ਼ਾ ਸ.ਸ.ਸ.ਸ ਹੇੜੀਆਂ, ਸਿਮਰਨ ਸ.ਸ.ਸ.ਸ ਨੌਰਾ ਅਤੇ ਸੁਖਮਨੀ ਕੁੰਦਰਾ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਅਨੰਨਿਆ ਮੋਰੀਆ ਪੀ.ਐਮ ਸ੍ਰੀ ਸ.ਸ.ਸ.ਸ ਰਾਹੋਂ ਲੜਕੀਆਂ ਅਤੇ ਹਰਲੀਨ ਕੌਰ ਸ.ਸ.ਸ.ਸ ਮੱਲੂਪੋਤਾ ਨੇ ਕੌਂਨਸਲੇਸ਼ਨ ਇਨਾਮ ਹਾਸਲ ਕੀਤਾ | ਇਸ ਮੌਕੇ ਸਕੂਲ ਇੰਚਾਰਜ ਮੈਡਮ ਰਵਿਤਾ ਢਿੱਲੋਂ, ਜੋਗਿੰਦਰ ਸਿੰਘ ਮੰਡਾਲੀ, ਜਸਵੀਰ ਚੰਦ, ਸੰਦੀਪ ਕੁਮਾਰ, ਬਲਵਿੰਦਰ ਸਿੰਘ, ਸੁਖਵਿੰਦਰ ਕੌਰ, ਰਵਦੀਪ ਕੌਰ ਆਦਿ ਹਾਜ਼ਰ ਸਨ |