19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਰਾਏਪੁਰ ਵਿਖੇ ਧੂਮਧਾਮ ਨਾਲ ਕਰਵਾਇਆ ਵਾਲੀਬਾਲ ਟੂਰਨਾਮੈਂਟ <br/>

ਅਜੀਤ ਡੈਸਕ 04-12-2025
ਚੌਲਾਂਗ, 3 ਦਸੰਬਰ (ਸੁਖਦੇਵ ਸਿੰਘ)- ਜਲੰਧਰ-ਪਠਾਨਕੋਟ ਹਾਈਵੇ 'ਤੇ ਸਥਿਤ ਪਿੰਡ ਰਾਏਪੁਰ ਵਿਖੇ ਦੂਸਰਾ ਵਾਲੀਬਾਲ ਟੂਰਨਾਮੈਂਟ ਸਮੂਹ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜਸਪ੍ਰੀਤ ਸਿੰਘ ਜੱਸੀ ਜ਼ਿਲ੍ਹਾ ਪ੍ਰਧਾਨ ਵਾਲੀਬਾਲ ਐਸੋਸੀਏਸ਼ਨ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਸ਼ਾਮਿਲ ਹੋਏ ਜਿਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਸਾਡੇ ਸਮਾਜ ਵਿੱਚ ਦੋ ਨਸ਼ਿਆਂ ਦੇ ਦਰਿਆ ਵੱਗ ਰਹੇ ਹਨ ਜੋ ਮੋਜੂਦਾ ਸਰਕਾਰ ਦੀ ਨਾਕਾਮੀ ਨਾਲ ਲੱਗ ਰਹੇ ਹਨ | ਇਨ੍ਹਾਂ ਨਸ਼ਿਆਂ ਰੂਪੀ ਦੈਂਤ ਤੋਂ ਸਾਨੂੰ ਖੇਡਾਂ ਹੀ ਬਚਾ ਸਕਦੀਆਂ ਹਨ | ਇਹ ਵਾਲੀਬਾਲ ਟੂਰਨਾਮੈਂਟ ਸਮੂਹ ਐਨ ਆਰ ਆਈ ਤੇ ਪਿੰਡ ਵਾਸੀਆਂ ਦਾ ਵਧੀਆ ਉਪਰਾਲਾ ਹੈ ਜਿਸ ਨਾਲ ਨੌਜਵਾਨ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਗੇ | ਇਸ ਟੂਰਨਾਮੈਂਟ ਵਿੱਚ ਪਹਿਲਾਂ ਨੰਬਰ ਤੇ ਜੌੜਾ ਦੀ ਟੀਮ ਰਹੀ ਜਿਸ ਨੂੰ ਇਨਾਮ 21 ਹਜ਼ਾਰ ਰੁਪਏ ਦਿੱਤਾ ਗਿਆ, ਦੂਜਾ ਨੰਬਰ 'ਤੇ ਰਾਏਪੁਰ ਦੀ ਟੀਮ ਰਹੀ ਜਿਸ ਨੂੰ ਇਨਾਮ 11 ਹਜ਼ਾਰ ਰੁਪਏ ਦਿੱਤਾ ਗਿਆ, ਤੀਜਾ ਨੰਬਰ 'ਤੇ ਕੰਧਾਲਾ ਜੱਟਾਂ ਦੀ ਟੀਮ ਨੂੰ ਇਨਾਮ 7 ਹਜਾਰ ਰੁਪਏ ਦਿੱਤਾ ਗਿਆ | ਇਸ ਮੌਕੇ ਗੋਲਡੀ ਕਲਿਆਣਪੁਰ, ਭੁਪਿੰਦਰ ਸਿੰਘ ਰਾਏਪੁਰ, ਬਲਜਿੰਦਰ ਸਿੰਘ ਜੌੜਾ, ਪਰਸ਼ੋਤਮ ਲਾਲ, ਸੁਖਮਨਦੀਪ ਸਿੰਘ, ਜਗਤਾਰ ਸਿੰਘ, ਗੁਰਵਿੰਦਰ ਸਿੰਘ, ਕਰਨਜੀਤ ਸਿੰਘ, ਲੱਭਾ ਜਹੂਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਕਮਿਸਟਰੀ ਵਿਭਾਗ ਵਲੋਂ 'ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ' ਮੌਕੇ ਸੈਮੀਨਾਰ <br/> ਅਗਲੀ ਖ਼ਬਰ ਪਿੰਡ ਸਿੰਘੋਵਾਲ ਵਿਖੇ 38ਵਾਂ ਖੇਡ ਮੇਲਾ ਧੂਮ-ਧਾਮ ਨਾਲ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।