19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਰਾਠੌਰ ਵਲੋਂ ਜਥੇਦਾਰ ਗੜ੍ਹੀ ਦਾ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 04-12-2025
ਨਵਾਂਸ਼ਹਿਰ, 3 ਦਸੰਬਰ (ਹਰਮਿੰਦਰ ਸਿੰਘ ਪਿੰਟੂ)-ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਪ੍ਰਧਾਨ ਸਮਾਜ ਸੇਵੀ ਐਨ.ਆਰ.ਆਈ ਪਰਵਿੰਦਰ ਪਾਲ ਸਿੰਘ ਰਾਠੋਰ ਦੀ ਅਗਵਾਈ ਵਿੱਚ ਜਥੇਦਾਰ ਸੁਰਜੀਤ ਸਿੰਘ ਗੜੀ ਦਾ ਪਿੰਡ ਮੀਰਪੁਰ ਵਿਖੇ ਪਹੁੰਚਣ 'ਤੇ ਭਰਵਾ ਸਵਾਗਤ ਕੀਤਾ ਗਿਆ | ਇਸ ਮੌਕੇ ਪਰਵਿੰਦਰ ਪਾਲ ਸਿੰਘ ਰਾਠੋਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਜਪੁਰਾ ਦਾ ਇੰਚਾਰਜ ਲਗਾਉਣ 'ਤੇ ਧੰਨਵਾਦ ਕੀਤਾ | ਉਨਾਂ ਕਿਹਾ ਕੀ ਸਮੂਹ ਰਾਜਪੂਤ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸਰਦਾਰ ਰਾਠੋਰ ਨੇ ਦੱਸਿਆ ਕਿ ਜਥੇਦਾਰ ਸੁਰਜੀਤ ਸਿੰਘ ਗੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ 15ਵੀਂ ਐਗਜੈਕਟਿਵ ਦੇ ਮੈਂਬਰ ਚੁਣੇ ਗਏ | ਇਸ ਮੌਕੇ ਸੁਰਜੀਤ ਸਿੰਘ ਗੜੀ ਦਾ ਮਾਨ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਪਰਵਿੰਦਰ ਪਾਲ ਸਿੰਘ ਰਾਠੋਰ, ਚੇਅਰਮੈਨ ਸ਼ੇਰ ਸਿੰਘ ਚੌਹਾਨ, ਰਾਣਾ ਰਾਠੌਰ, ਸੁਖਵਿੰਦਰ ਸਿੰਘ ਮਿੰਟੂ, ਬਲਵਿੰਦਰ ਸਿੰਘ ਸਰਪੰਚ ਨੇਪਰਾ, ਤਜਿੰਦਰ ਪਾਲ ਸਿੰਘ ਰਾਠੋਰ, ਨਰਿੰਦਰਪਾਲ ਸਿੰਘ ਚੌਧਰੀ, ਮੱਖਣ ਸਿੰਘ ਮੀਰਪੁਰ, ਗੁਲਜਾਰ ਸਿੰਘ ਚੌਹਾਨ, ਰਾਣਾ ਰਣਦੇਵ, ਮਾਨ ਸਿੰਘ ਯੂ.ਕੇ, ਭੁਪਿੰਦਰ ਸਿੰਘ ਜਾਡਲਾ, ਜੁਝਾਰ ਸਿੰਘ ਏ.ਐਸ.ਆਈ, ਕਰਨ ਰਾਠੋਰ, ਵਿੰਨੀ ਚੌਹਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਆਮ ਆਦਮੀ ਪਾਰਟੀ ਨੇ ਮਾਧੋਪੁਰ ਜ਼ੋਨ ਤੋਂ ਸਾਹਿਬ ਸਿੰਘ ਸਾਬਾ ਨੂੰ ਬਣਾਇਆ ਆਪਣਾ ਉਮੀਦਵਾਰ ਅਗਲੀ ਖ਼ਬਰ ਚਿੱਤਰਕਲਾ ਮੁਕਾਬਲੇ 'ਚ ਸੈਂਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ ਦੇ ਨਿਤੀਸ਼ ਦੀ ਸ਼ਾਨਦਾਰ ਪ੍ਰਾਪਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।