ਪੋਜੇਵਾਲ ਸਰਾਂ, 3 ਦਸੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਪੋਜੇਵਾਲ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਅਜ਼ਾਦ ਉਮੀਦਵਾਰ ਸਾਬਕਾ ਚੇਅਰਮੈਨ ਰਿੰਕੂ ਚਾਂਦਪੁਰੀ ਦੇ ਵੱਲੋਂ ਆਪਣੇ ਪਿੰਡ ਚਾਂਦਪੁਰ ਰੁੜਕੀ ਵਿਖੇ ਸਮੂਹ ਨਗਰ ਦੇ ਪਿੰਡ ਵਾਸੀਆ ਤੇ ਨੌਜਵਾਨਾਂ ਦਾ ਇਕੱਠ ਕਰਕੇ ਆਪਣੀ ਚੋਣ ਮੁਹਿੰਮ ਨੂੰ ਭਰਮਾ ਹੁੰਗਾਰਾਂ ਦਿੱਤਾ | ਇਸ ਮੌਕੇ ਅਜ਼ਾਦ ਉਮੀਦਵਾਰ ਰਿੰਕੂ ਚਾਂਦਪੁਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ 4 ਦਸੰਬਰ ਨੂੰ ਅੱਜ ਬਾਬਾ ਗੁਰਦਿਤਾ ਜੀ ਗੁਰਦੁਆਰਾ ਚਾਂਦਪੁਰ ਰੁੜਕੀ ਤੋਂ ਬਾਬਾ ਜੀ ਦਾ ਅਸ਼ੀਰਵਾਦ ਪ੍ਰਪਾਤ ਕਰਕੇ ਆਪਣੇ ਸਾਥੀਆਂ ਤੇ ਸਮੂਹ ਨਗਰ ਨੂੰ ਨਾਲ ਲੈ ਕਿ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਵਜੋਂ ਪੋਜੇਵਾਲ ਜ਼ੋਨ ਤੋਂ ਨਾਮਜ਼ਦਗੀ ਪੇਪਰ ਦਾਖਿਲ ਕਰਨਗੇ | ਇਸ ਮੌਕੇ ਸਮੂਹ ਨਗਰ ਨਿਵਾਸੀ ਤੇ ਪਿੰਡ ਦੇ ਨੌਜਵਾਨ ਪਤਵੰਤੇ ਮੌਕੇ 'ਤੇ ਹਾਜ਼ਰ ਸਨ |