14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਵੇਰਕਾ ਵਲੋਂ ਦੁੱਧ ਉਤਪਾਦਕਾਂ ਨੂੰ ਵੰਡੀਆਂ ਮਠਿਆਈਆਂ

ਅਜੀਤ ਡੈਸਕ 03-11-2025
ਸੜੋਆ, 2 ਨਵੰਬਰ (ਹਰਮੇਲ ਸਹੂੰਗੜਾ) - ਵੇਰਕਾ ਡੇਅਰੀ ਦਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਦੁੱਧ ਉਤਪਾਦਕਾਂ ਨੂੰ ਦੀਵਾਲੀ ਦੇ ਸ਼ੁੱਭ ਮੌਕੇ 'ਤੇ ਵੇਰਕਾ ਦੇ ਸ਼ੁੱਧ ਦੇਸੀ ਘਿਓ ਨਾਲ ਤਿਆਰ ਦੁੱਧ ਉਤਪਾਦਕਾਂ ਨੂੰ ਲਗਪਗ 100 ਦੇ ਕਰੀਬ ਤੋਹਫੇ ਵਜੋਂ ਮਠਿਆਈਆਂ ਵੰਡ ਕੇ ਦੁੱਧ ਉਤਪਾਦਕਾਂ ਦਾ ਮਾਣ-ਤਾਣ ਕੀਤਾ ਗਿਆ | ਇਸ ਮੌਕੇ ਡੇਅਰੀ ਦੇ ਪ੍ਰਧਾਨ ਜਤਿੰਦਰ ਸਿੰਘ ਸਾਬਕਾ ਸਰਪੰਚ ਅਤੇ ਡਾਇਰੈਕਟਰ ਹੁਸ਼ਿਆਰਪੁਰ ਨੇ ਦੁੱਧ ਉਤਪਾਦਕਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਵੇਰਕਾ ਵੱਲੋਂ ਹਰ ਸਾਲ ਆਪਣੇ ਦੁੱਧ ਉਤਪਾਦਕਾਂ ਦਾ ਬਹੁਤ ਹੀ ਸਤਿਕਾਰ ਕੀਤਾ ਜਾਂਦਾ ਹੈ | ਡਾਇਰੈਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਡੇਅਰੀ 'ਚ ਸਹੀ ਦੁੱਧ ਪਾਉਣ ਵਾਲਿਆਂ ਦਾ ਖਾਸ ਧਿਆਨ ਰੱਖਿਆ ਜਾਵੇਗਾ | ਇਸ ਮੌਕੇ ਮੋਹਨ ਸਿੰਘ ਸਰਪੰਚ ਦਿਆਲਾ, ਮੋਹਨ ਸਿੰਘ ਸਾਬਕਾ ਪੰਚ, ਜੋਗਾ ਸਿੰਘ ਮੀਤ ਪ੍ਰਧਾਨ, ਮੋਹਨ ਸਿੰਘ ਕਮੇਟੀ ਮੈਂਬਰ, ਕਰਨੈਲ ਸਿੰਘ ਢਿੱਲੋਂ ਕਮੇਟੀ ਮੈਂਬਰ ਸਕੱਤਰ ਨਿਰਮਲ ਸਿੰਘ ਕੈਂਥ, ਨੰਬਰਦਾਰ ਬਲਜਿੰਦਰ ਸਿੰਘ, ਸੂਬੇਦਾਰ ਜਸਵਿੰਦਰ ਸਿੰਘ, ਰਵਿੰਦਰ ਸਿੰਘ ਫੌਜੀ, ਸੁਰਿੰਦਰ ਕੈਂਥ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿੰਬਲ ਮਜਾਰਾ ਸਕੂਲ ਵਿਖੇ ਸਾਇੰਸ ਡਰਾਮਾ ਕਰਵਾਇਆ ਅਗਲੀ ਖ਼ਬਰ ਵਿਕਾਸ ਕਾਰਜਾਂ ਦੀ ਵਿਉਂਤਬੰਦੀ ਸੰਬੰਧੀ ਪਠਲਾਵਾ ਸੰਸਥਾ ਦੀ ਹੋਈ ਵਿਸ਼ੇਸ਼ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।