15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਦਰੋਗਾ ਪਰਿਵਾਰ ਵਲੋਂ ਮਹਿੰਦਰਜੀਤ ਸਿੰਘ ਦੀ ਯਾਦ 'ਚ ਇਨਾਮ ਵੰਡ ਸਮਾਗਮ <br/>

ਇਨਾਮ ਵੰਡ ਸਮਾਗਮ ਦੌਰਾਨ ਹਾਜ਼ਰ ਸਕੂਲ ਦੇ ਪਿੰ੍ਰਸੀਪਲ ਸੁਖਵਿੰਦਰ ਲਾਲ, ਸਰਪੰਚ ਦਵਿੰਦਰ ਸਿੰਘ ਅਤੇ ਟਰੱਸਟ ਦੇ ਮੈਂਬਰ ਸਤਨਾਮ ਸਿੰਘ ਮਾਣਕ ਨੂੰ ਸਨਮਾਨਿਤ ਕਰਦੇ ਹੋਏ ਤੇ ਹਾਜ਼ਰ ਇਕੱਠ | ਤਸਵੀਰ : ਲਖਵੀਰ ਸਿੰਘ ਖੁਰਦ <br/> 03-11-2025
ਉੜਾਪੜ/ਲਸਾੜਾ, 2 ਨਵੰਬਰ (ਲਖਵੀਰ ਸਿੰਘ ਖੁਰਦ) - ਲਸਾੜਾ ਦੇ ਦਰੋਗਾ ਪਰਿਵਾਰ ਵਲੋਂ ਆਪਣੇ ਬਜੁਰਗ ਮਹਿੰਦਰਜੀਤ ਸਿੰਘ ਦਾ ਜਨਮ ਦਿਨ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸਾੜਾ ਵਿਖੇ ਪੜ੍ਹਾਈ, ਖੇਡਾਂ, ਸਮਾਜਿਕ ਗਤੀਵਿੱਧੀਆਂ ਵਿਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਮਨਾਇਆ ਗਿਆ | ਸਟੂਡੈਂਟ ਵੈਲਫੇਅਰ ਅਤੇ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕਰਾਏ ਗਏ ਇਸ ਸਮਾਗਮ ਦਾ ਉਦਘਾਟਨ ਟਰੱਸਟ ਦੇ ਸਮੂਹ ਮੈਂਬਰਾਂ ਅਤੇ ਦਰੋਗਾ ਪਰਿਵਾਰ ਚੰਡੀਗੜ੍ਹ ਤੋਂ ਮੈਨੇਜਰ ਵਲੋਂ ਕੀਤਾ ਗਿਆ | ਮੁਲਕਿਨ ਕੁਮਾਰ (ਆਈ.ਏ.ਐਸ) ਐਸ.ਡੀ.ਐਮ ਫਿਲੌਰ ਇਸ ਸਮਾਗਮ ਦੇ ਮੁੱਖ ਮਹਿਮਾਨ ਰਹੇ | ਦਰੋਗਾ ਪਰਿਵਾਰ ਵਲੋਂ ਟਰੱਸਟ ਵਲੋਂ ਸਮਾਜ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਪਿੰਡ ਵਾਸੀਆਂ ਨੂੰ ਨੇਕ ਕੰਮਾਂ ਲਈ ਉਹਨਾਂ ਦਾ ਡੱਟਕੇ ਸਾਥ ਦੇਣਗੇ | ਅਦਾਰਾ ਅਜੀਤ ਦੇ ਸਹਿ ਸੰਪਾਦਕ ਸਤਨਾਮ ਸਿੰਘ ਮਾਣਕ ਵੀ ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਪਹੁੰਚੇ | ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਸਮੇਂ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਵੱਡੇ ਸੁਧਾਰਾਂ ਦੀ ਲੋੜ ਹੈ | ਜਿਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਹੀ ਅੱਗੇ ਅਉਣ ਦੀ ਲੋੜ ਹੈ | ਉਹਨਾਂ ਕਿਹਾ ਕਿ ਜਿਸ ਸਮਾਜ ਦੇ ਲੋਕ ਪੜ੍ਹੇ ਲਿਖੇ ਸਿਹਤਮੰਦ ਹਨ ਉਸ ਸਮਾਜ ਨੂੰ ਤਰੱਕੀ ਕਰਨ ਤੋਂ ਕੋਈ ਨਹੀ ਰੋਕ ਸਕਦਾ | ਉਹਨਾਂ ਵਲੋਂ ਟਰੱਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਵਲੋਂ ਪਿੰਡ ਵਾਸੀਆਂ ਅਤੇ ਇਲਾਕੇ ਲਈ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੱਡਾ ਕੰਮ ਕੀਤਾ ਹੈ | ਇਸ ਸਮੇਂ ਉਹਨਾਂ ਸਕੂਲ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਦੀ ਸਾਂਝ ਵੀ ਸਾਂਝੀ ਕੀਤੀ | ਸਟੂਡੈਂਟ ਵੈਲਫੇਅਰ ਟਰੱਸਟ ਦੇ ਚੇਅਰਮੈਨ ਮਾਸਟਰ ਮੰਗਲ ਦਾਸ ਵਲੋਂ ਇਥੇ ਪੁੱਜਣ 'ਤੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਦਰੋਗਾ ਪਰਿਵਾਰ ਦਾ ਪਿੰਡ ਦੇ ਲੋਕਾਂ ਦੀ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ ਅਤੇ ਇਹਨਾਂ ਵਲੋਂ ਲੋਕਾਂ ਨੂੰ ਸਿਹਤ ਸਹੂਲਤ ਲਈ ਮੈਡੀਕਲ ਕਲੀਨਿਕ ਅਤੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਨੂੰ ਦੇਸ਼ ਦੀ ਟਾਪ ਦੀ ਯੂਨੀਵਰਸਿਟੀ ਵਿੱਚ ਉੁਚ ਸਿੱਖਿਆ ਦਿਵਾਈ ਜਾ ਰਹੀ ਹੈ | ਸਮਾਗਮ ਦੀ ਅਰੰਭਤਾ 'ਤੇ ਸਕੂਲ ਦੇ ਬੱਚਿਆਂ ਵਲੋਂ ਗਿੱਧਾ, ਭੰਗੜਾ, ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੁਖਵਿੰਦਰ ਲਾਲ ਵਲੋਂ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੜ੍ਹੀ ਗਈ ਅਤੇ ਟਰੱਸਟ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਦਵਿੰਦਰ ਸਿੰਘ ਅਤੇ ਜਗੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਟਰੱਸਟ ਦੇ ਮੈਂਬਰ ਦਲਜੀਤ ਸਿੰਘ ਪੰਚ, ਕੁਲਦੀਪ ਸਿੰਘ ਮਾਣਕ, ਰਵਿੰਦਰ ਸਿੰਘ, ਅਵਤਾਰ ਸਿੰਘ ਤੋਂ ਇਲਾਵਾ ਮਾ. ਰਾਮ ਕਿਸ਼ਨ, ਰਣਜੀਤ ਸਿੰਘ ਬੋਲਾ, ਮਹਿੰਦਰ ਸਿੰਘ ਸੈਣੀ, ਹਰਦੀਪ ਸਿੰਘ ਹੈਰੀ, ਤਰਲੋਚਨ ਸਿੰਘ ਬੱਗਾ ਨਿਊਜ਼ੀਲੈਂਡ, ਹਰਭਜਨ ਸਿੰਘ, ਵੀਜੈ ਕੁਮਾਰ, ਅਜੀਤ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਹਰਮੇਸ਼ ਲਾਲ, ਮੁਖਤਿਆਰ ਸਿੰਘ, ਮਾ. ਸੁਰਿੰਦਰ ਪੁਆਰੀ, ਮਾ. ਪ੍ਰਕਾਸ਼ ਸਿੰਘ, ਪਿਆਰਾ ਸਿੰਘ ਕਾਮਰੇਡ, ਗੁਰਦੀਪ ਸਿੰਘ ਮੈਨੇਜਰ ਆਦਿ ਵੀ ਹਾਜਰ ਸਨ |

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਮੱਲਪੁਰ ਅੜਕਾਂ ਨੂੰ ਵਾਟਰ ਕੂਲਰ ਭੇਟ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਤੇ ਕਬਜ਼ਾ ਕਰਨ ਲਈ ਜਾਰੀ ਕੀਤਾ ਨੋਟੀਫਿਕੇਸ਼ਨ ਕੇਂਦਰ ਸਰਕਾਰ ਵਾਪਸ ਲਵੇ-ਕਰਨ ਸਿੰਘ ਰਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।