15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕਾਂਗਰਸ ਪਾਰਟੀ ਤਰਨ ਤਾਰਨ ਦੀ ਜ਼ਿਮਨੀ ਚੋਣ ਵੱਡੇ ਫਰਕ ਨਾਲ ਜਿੱਤੇਗੀ - ਅਜੈਬ ਸਿੰਘ ਕਲੇਰਾਂ <br/>

ਅਜੀਤ ਡੈਸਕ 03-11-2025
ਕਟਾਰੀਆਂ, 2 ਨਵੰਬਰ (ਪ੍ਰੇਮੀ ਸੰਧਵਾਂ) - ਟਕਸਾਲੀ ਸੀਨੀਅਰ ਕਾਂਗਰਸੀ ਆਗੂ ਨੰਬਰਦਾਰ ਅਜੈਬ ਸਿੰਘ ਕਲੇਰਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ 11 ਨਵੰਬਰ ਨੂੰ ਵਿਧਾਨ ਸਭਾ ਤਰਨ ਤਾਰਨ 'ਚ ਹੋ ਰਹੀ ਜਿਮਨੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਸੰਧੂ ਵੱਡੇ ਫਰਕ ਨਾਲ ਜਿੱਤਣਗੇ | ਕਿਉਂਕਿ ਲੋਕ ਆਪ ਅਤੇ ਹੋਰ ਵਿਰੋਧੀ ਪਾਰਟੀਆਂ ਤੋਂ ਅੱਕ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦਾ ਰਿਕਾਰਡਤੋੜ ਵਿਕਾਸ ਕਾਂਗਰਸ ਸਰਕਾਰ ਦੇ ਰਾਜ ਵੇਲੇ ਹੋਇਆ | ਜਦ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੇ ਵਿਕਾਸ 'ਚ ਕੋਈ ਤੇਜ਼ੀ ਨਹੀਂ ਲਿਆਂਦੀ | ਨੰਬਰਦਾਰ ਅਜੈਬ ਸਿੰਘ ਕਲੇਰਾਂ ਨੇ ਕਿਹਾ ਕਿ ਲੋਕਾਂ ਦਾ ਦਿਨ ਪ੍ਰਤੀ ਦਿਨ ਕਾਂਗਰਸ ਪਾਰਟੀ ਵੱਲ ਵਧ ਰਿਹਾ ਝੁਕਾਅ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਪਾਰਟੀ ਤਰਨ ਤਾਰਨ ਦੀ ਜਿਮਨੀ ਚੋਣ ਜਿੱਤ ਕੇ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੰਨ੍ਹੇਗੀ |

ਪਿਛਲੀ ਖ਼ਬਰ ਵਿਸ਼ਾਲ ਖੂਨਦਾਨ ਕੈਂਪ 5 ਨੂੰ - ਡਾ. ਕੈਂਥ <br/> ਅਗਲੀ ਖ਼ਬਰ ਪੱਤਰਕਾਰ ਕਲੇਰ ਨੂੰ ਸਦਮਾ, ਚਾਚੇ ਦਾ ਸਵਰਗਵਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।