15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਰਕਾਰਾਂ ਦੇ ਕੰਮ ਹੁਣ ਸਮਾਜ ਸੇਵੀ ਸੰਸਥਾਵਾਂ ਕਰਨਗੀਆਂ-ਥਾਂਦੀ <br/>

ਅਜੀਤ ਡੈਸਕ 03-11-2025
ਨਵਾਂਸ਼ਹਿਰ, 2 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਚੋਣਾਂ ਮੌਕੇ ਝੂਠ ਬੋਲ ਕੇ ਵੱਖ-ਵੱਖ ਤਰ੍ਹਾਂ ਦੇ ਖੋਖਲੇ ਵਾਅਦੇ ਤੇ ਦਾਅਵੇ ਕਰਨ ਦੇ ਦਮਗਜੇ ਮਾਰ ਕੇ ਆਪਣੀ ਪਿੱਠ ਥਾਪੜਨ ਤੋਂ ਇਲਾਵਾ ਕੁਝ ਨਹੀਂ ਕਰ ਰਹੀਆਂ | ਇਸ ਲਈ ਹੁਣ ਸਰਕਾਰਾਂ ਦੇ ਕੰਮ ਸਮਾਜ ਸੇਵੀ ਸੰਸਥਾਵਾਂ ਕਰਨਗੀਆਂ | ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਕੀਤਾ | ਸੁਖਵਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਸ਼ਹਿਰ ਵਿਚ ਹਰ ਵਿਅਕਤੀ ਸੜਕ 'ਤੇ ਖ਼ਤਰਨਾਕ ਪਏ ਖੱਡਿਆਂ ਵਿਚ ਡਿੱਗ ਕੇ ਜ਼ਖ਼ਮੀ ਹੋ ਰਿਹਾ ਹੈ, ਜਿਸ ਨਾਲ ਰਾਹਗੀਰਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਰਹਿੰਦਾ ਹੈ | ਸਰਕਾਰ ਤੋਂ ਖਫਾ ਹੋਏ ਲੋਕਾਂ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਗੁਹਾਰ ਲਗਾਈ | ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਪਹਿਲ ਦੇ ਆਧਾਰ 'ਤੇ ਬਸ ਅੱਡਾ ਨਵਾਂਸ਼ਹਿਰ ਦੇ ਸਾਹਮਣੇ ਤੇ ਅੰਬੇਡਕਰ ਚੌਕ ਨਵਾਂਸ਼ਹਿਰ ਨਜ਼ਦੀਕ ਖ਼ਤਰਨਾਕ ਵੱਡੇ-ਵੱਡੇ ਖੱਡਿਆਂ ਨੂੰ ਲੁੱਕ ਅਤੇ ਬਜ਼ਰੀ ਨਾਲ ਪੱਕੇ ਤੌਰ ਨਾਲ ਭਰ ਕੇ ਇਕ ਮਿਸਾਲ ਪੇਸ਼ ਕੀਤੀ ਹੈ | ਖੱਡਿਆਂ ਨੂੰ ਭਰਨ 'ਤੇ ਰਾਹਗੀਰਾਂ ਨੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਕੰਮ ਦੀ ਪ੍ਰਸੰਸਾ ਕੀਤੀ, ਕਿਉਂਕਿ ਇਥੇ ਬਹੁਤ ਸਾਰੇ ਲੋਕ ਡਿੱਗ ਕੇ ਜ਼ਖ਼ਮੀ ਹੋਏ ਹਨ | ਇਥੇ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਹੈ | ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਤੇ ਸਕੱਤਰ ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਨਵਾਂਸ਼ਹਿਰ ਇਲਾਕੇ ਵਿਖੇ ਸਮੇਂ-ਸਮੇਂ 'ਤੇ ਪਿਛਲੇ 9 ਸਾਲਾਂ ਤੋਂ ਸੜਕਾਂ ਦੀ ਮੁਰੰਮਤ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਕੀਤੀ ਜਾ ਰਹੀ ਹੈ | ਅੰਬੇਡਕਰ ਚੌਕ ਨਵਾਂਸ਼ਹਿਰ ਵਿਖੇ ਲੁੱਕ ਨਾਲ ਖੱਡੇ ਭਰੇ ਗਏ | ਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਅਜਿਹੇ ਕਾਰਜ ਜਾਰੀ ਰਹਿਣਗੇ | ਸੜਕ ਮੁਰੰਮਤ ਲਈ ਰੋਡ ਰੂਲ਼ਰ, ਗਟਕਾ, ਬਜ਼ਰੀ, ਰੇਤਾ, ਲੁੱਕ ਆਦਿ ਮਟੀਰੀਅਲ ਦਾ ਇਸਤੇਮਾਲ ਕੀਤਾ | ਇਸ ਮੌਕੇ ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਵਲੋਂ ਲੋਕਾ ਨੂੰ ਸਹਿਯੋਗ ਕਰਨ ਲਈ ਵੀ ਬੇਨਤੀ ਕੀਤੀ ਗਈ ਹੈ ਕਿਉਂਕਿ ਇਸ ਵਿਚ ਖਰਚਾ ਬਹੁਤ ਆ ਰਿਹਾ ਹੈ ਜੋ ਕਿ ਸੁਸਾਇਟੀ ਦੇ ਬਜਟ ਦੇ ਅਨੁਕੂਲ ਨਹੀਂ ਹੈ | ਇਨ੍ਹਾਂ ਸੇਵਾਵਾਂ ਨੂੰ ਜਾਰੀ ਰੱਖਣ ਲਈ ਸ਼ਹਿਰ ਵਾਸੀਆਂ ਦੇ ਪੂਰਨ ਸਹਿਯੋਗ ਦੀ ਲੋੜ ਹੈ | ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਕਰਮਜੀਤ ਸਿੰਘ ਸੋਢੀ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦੋਆਬਾ ਸੀਨੀਅਰ ਸਿਟੀਜ਼ਨ ਵਲੋਂ ਮੀਟਿੰਗ <br/> ਅਗਲੀ ਖ਼ਬਰ ਪੰਜਾਬ 'ਵਰਸਿਟੀ ਦੀ ਸੈਨੇਟ ਨੂੰ ਭੰਗ ਕਰਕੇ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨਾ ਮੰਦਭਾਗਾ- ਰਾਣਾ, ਮਨੈਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।