ਬਹਿਰਾਮ, 21 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਮੇਂ-ਸਮੇਂ 'ਤੇ ਇਸ ਦੁਨੀਆ ਵਿਚ ਆਏ ਗੁਰੂ ਸਹਿਬਾਨ ਸਾਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੰਦੇ ਹੋਏ ਇਸ ਦੁਨੀਆ ਤੋਂ ਪਰਦਾ ਕਰ ਗਏ ਹਨ | ਸਾਨੂੰ ਉਨ੍ਹਾਂ ਵਲੋਂ ਦੱਸੇ ਮਾਰਗ ਦਰਸ਼ਨ 'ਤੇ ਚੱਲਣਾ ਸਮੇਂ ਦੀ ਮੁੱਖ ਲੋੜ ਹੈ ਤੇ ਹੋਰਨਾਂ ਦਾ ਜੀਵਨ ਸਫਲਾ ਕਰਨਾ ਚਾਹੀਦਾ ਹੈ | ਇਹ ਸ਼ਬਦ ਨੰਬਰਦਾਰ ਮਨਦੀਪ ਸਿੰਘ ਸਿੱਧੂ ਤਲਵੰਡੀ ਜੱਟਾਂ ਨੇ ਇਕ ਧਾਰਮਿਕ ਸਮਾਗਮ ਕਰਾਉਣ ਸੰਬੰਧੀ ਗੱਲਬਾਤ ਕਰਦਿਆਂ ਕੀਤਾ | ਉਪਰੰਤ ਉਨ੍ਹਾਂ ਬੰਦੀਛੋੜ ਦਿਵਸ ਦੀਆਂ ਸਭ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਸਾਨੂੰ ਧਾਰਮਿਕ ਸਮਾਗਮ ਉਤਸ਼ਾਹ ਨਾਲ ਕਰਾਉਣੇ ਚਾਹੀਦੇ ਹਨ | ਇਸ ਮੌਕੇ ਬਲਦੇਵ ਸਿੰਘ ਮਕਸੂਦਪੁਰ, ਨੰਬਰਦਾਰ ਕਿ੍ਪਾਲ ਸਿੰਘ ਕੰਗਰੌੜ ਆਦਿ ਹਾਜਰ ਸਨ |