10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਐੱਨ.ਸੀ.ਸੀ. ਕੈਡਿਟ ਮੁਸਕਾਨ ਗਿੱਲ ਦੀ ਪਦ-ਉੱਨਤੀ 'ਐੱਸ.ਯੂ.ਓ' ਨੇ ਸਿੱਧਵਾਂ ਕਾਲਜ ਦਾ ਨਾਂਅ ਕੀਤਾ ਰੌਸ਼ਨ <br/>

ਅਜੀਤ ਡੈਸਕ 30-12-2025
ਚੌਂਕੀਮਾਨ, 29 ਦਸੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖਾਲਸਾ ਕਾਲਜ ਫ਼ਾਰ ਵਿਮਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਯੋਗ ਅਗਵਾਈ ਅਤੇ 5 ਪੰਜਾਬ ਗਰਲਜ਼ ਬਟਾਲੀਅਨ, ਮੋਗਾ ਦੇ ਕਮਾਂਡਿੰਗ ਅਫ਼ਸਰ ਕਰਨਲ ਸ਼੍ਰੀ ਸੁਨੀਲ ਰਾਵਤ ਦੀ ਯੋਗ ਰਹਿਨੁਮਾਈ ਅਧੀਨ ਕਾਲਜ ਦੀ ਐੱਨ.ਸੀ.ਸੀ ਕੈਡਿਟ ਮੁਸਕਾਨ ਗਿੱਲ ਨੂੰ ਸਰਜੈਂਟ ਰੈਂਕ ਤੋਂ 'ਸੀਨੀਅਰ ਅੰਡਰ ਆਫ਼ੀਸਰ' (ਐੱਸ.ਯੂ.ਉ) ਦੇ ਰੈਂਕ ਨਾਲ ਪਦ-ਉਨਤੀ ਕੀਤੀ ਗਈ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਮਿਤੀ 26 ਦਸੰਬਰ 2025 ਨੂੰ ਐਨ.ਐਨ.ਸੀ ਯੂਨਿਟ ਮੋਗਾ ਵਿਖੇ ਸੂਬੇਦਾਰ ਮੁਖਤਿਆਰ ਅਹਿਮਦ ਅਤੇ ਜੀ. ਸੀ. ਆਈ. ਮੈਡਮ ਸਾਰੀਕਾ ਦੁਆਰਾ ਵਿਦਿਆਰਥਣ ਮੁਸਕਾਨ ਗਿੱਲ ਨੂੰ ਰੈਂਕ ਨਾਲ ਨਿਵਾਜਿਆ ਗਿਆ | ਵਿਦਿਆਰਥਣ ਨੇ ਵਿਭਿੰਨ ਕੈਂਪਾਂ ਵਿਚ ਆਪਣੀ ਯੋਗ ਭੂਮਿਕਾ ਨਿਭਾਈ ਹੈ | ਉਸ ਦੀਆਂ ਪ੍ਰਾਪਤੀਆਂ ਹਿੱਤ ਉਸ ਨੂੰ ਸਬੰਧਿਤ ਰੈਂਕ ਪ੍ਰਦਾਨ ਕੀਤਾ ਗਿਆ | ਕਾਲਜ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਐਨ.ਸੀ.ਸੀ. ਕੇਅਰ ਟੇਕਰ ਡਾ. ਰਮਨਪ੍ਰੀਤ ਕੌਰ ਨੂੰ ਵਿਦਿਆਰਥਣ ਦੇ ਯੋਗ ਮਾਰਗ ਦਰਸ਼ਨ ਕਰਨ ਅਤੇ ਪਦ-ਉਨਤੀ ਕਰਨ ਲਈ ਮੁਬਾਰਕਬਾਦ ਦਿੱਤੀ | ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਸਮੂਹ ਕੈਡਿਟਾਂ ਨੂੰ ਵੱਖੋ-ਵੱਖਰੇ ਕੈਪਾਂ ਵਿਚ ਭਾਗੀਦਾਰੀ ਲਈ ਉਤਸ਼ਾਹਿਤ ਵੀ ਕੀਤਾ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੀ ਵਾਰਡਬੰਦੀ ਨੂੰ ਵਿਰੋਧੀਆਂ ਨੇ ਸਿਰੇ ਤੋਂ ਨਕਾਰਿਆ ਅਗਲੀ ਖ਼ਬਰ ਗੰਦਗੀ ਦੇ ਢੇਰਾਂ ਕਾਰਨ ਜਗਰਾਉਂ ਸ਼ਹਿਰ ਵਾਸੀਆਂ ਦਾ ਹੋਇਆ ਬੁਰਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।