10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ 10ਵੇਂ ਦਿਨ ਰਤਨ ਲਈ ਹੋਵੇਗਾ ਰਵਾਨਾ

ਅਜੀਤ ਡੈਸਕ 30-12-2025
ਹਠੂਰ, 29 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਇਤਿਹਾਸਕ ਤੇ ਵੈਰਾਗਮਈ ਪਲਾਂ ਦੀਆਂ ਯਾਦਾਂ ਤਾਜ਼ਾ ਕਰਵਾਉਂਦਾ 21 ਦਸੰਬਰ ਦੀ ਰਾਤ ਨੂੰ ਅਰੰਭ ਹੋਇਆ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ ਨੌਵੇਂ ਦਿਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ, ਸਾਹਨੇਵਾਲ ਤੋਂ ਸ੍ਰੀ ਆਲਮਗੀਰ ਸਾਹਿਬ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਅਤੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਦੀ ਦੇਖ-ਰੇਖ ਹੇਠ ਅਰੰਭ ਹੋਇਆ | ਇਸ ਮੌਕੇ ਪ੍ਰਧਾਨ ਭਾਈ ਬਲਜੀਤ ਸਿੰਘ ਸਰਾਂ, ਮੀਤ ਪ੍ਰਧਾਨ ਭਾਈ ਮਲਕੀਤ ਸਿੰਘ, ਮੈਨੇਜ਼ਰ ਭਾਈ ਅਜੀਤ ਸਿੰਘ, ਮੁੱਖ ਗ੍ਰੰਥੀ ਭਾਈ ਵਿਰਸਾ ਸਿੰਘ, ਬਾਬਾ ਮੇਜਰ ਸਿੰਘ ਕਾਰ ਸੇਵਾ, ਬਾਬਾ ਗੁਰਜੀਤ ਸਿੰਘ ਕਾਰ ਸੇਵਾ ਵਾਲਿਆਂ ਨੇ ਪੰਜ ਪਿਆਰਿਆਂ, ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਵੀ ਪੈਦਲ ਮਾਰਚ ਵਲੋਂ ਉਨ੍ਹਾਂ ਨੂੰ ਸਿਰੋਪਾਓ ਦਿੰਦਿਆਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਇਹ ਪੈਦਲ ਮਾਰਚ ਅੱਜ ਇੱਥੋਂ ਚੱਲਕੇ ਗੁਰਦੁਆਰਾ ਟਿੱਬੀ ਸਾਹਿਬ, ਪੱਦੀ, ਜੱਸੜ, ਗੁਰਦੁਆਰਾ ਤੀਰ ਸਾਹਿਬ, ਖਾਨਪੁਰ, ਡਗੋਰਾ, ਸਰੀਹ, ਜਰਖੜ ਹੁੰਦਾ ਦੇਰ ਰਾਤ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਦੇਰ ਰਾਤ ਪੁੱਜਕੇ ਵਿਸ਼ਰਾਮ ਕਰੇਗਾ ਅਤੇ ਭਲਕੇ 30 ਦਸੰਬਰ ਨੂੰ ਉੱਥੋਂ ਸ੍ਰੀ ਟਾਹਲੀ ਸਾਹਿਬ, ਰਤਨ ਲਈ ਰਵਾਨਾ ਹੋਵੇਗਾ | ਇਸ ਮੌਕੇ ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ, ਦਿਲਬਾਗ ਸਿੰਘ ਸਾਹਨੇਵਾਲ, ਯਾਦਵਿੰਦਰ ਸਿੰਘ ਸਾਹਨੇਵਾਲ, ਜਥੇਦਾਰ ਸੁਖਦੇਵ ਸਿੰਘ ਖਹਿਰਾ, ਭਾਈ ਗੁਰਪ੍ਰੀਤ ਸਿੰਘ ਦੇਹੜਕਾ, ਸੈਕਟਰੀ ਗੁਰਮੀਤ ਸਿੰਘ ਲੱਖਾ, ਅਜੈਬ ਸਿੰਘ ਯੂ.ਪੀ., ਦਨੇਸ਼ ਕੁਮਾਰ, ਜੱਥੇਦਾਰ ਪ੍ਰਮਿੰਦਰ ਸਿੰਘ ਮਾਣੂੰਕੇ, ਨਛੱਤਰ ਸਿੰਘ ਭੰਮੀਪੁਰਾ, ਸਤਨਾਮ ਸਿੰਘ ਭੰਮੀਪੁਰਾ, ਯਾਦਵਿੰਦਰ ਸਿੰਘ ਸਾਹਨੇਵਾਲ, ਇੰਦਰਜੀਤ ਸਿੰਘ, ਸੇਵਕ ਸਿੰਘ, ਹਰਬੰਸ ਸਿੰਘ ਲੱਖਾ, ਬਹਾਦਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਗੋਪੀ ਮੱਲਾ, ਹਰੀ ਸਿੰਘ ਬੁਰਜ਼, ਸਤਨਾਮ ਸਿੰਘ ਬੁਰਜ਼, ਗੁਰਪ੍ਰੀਤ ਸਿੰਘ ਜੱਸੜ, ਮਨਜਿੰਦਰ ਸਿੰਘ ਆਲਮਗੀਰ, ਜਸਵਿੰਦਰ ਸਿੰਘ ਦੇਹੜਕਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਹੋਲੀ ਖੁਰਦ 'ਚ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਅਗਲੀ ਖ਼ਬਰ ਮੰਡੀ ਮੁੱਲਾਂਪੁਰ ਵਿਖੇ ਸ਼ਹੀਦੀ ਸਭਾ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਏ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।