11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਭੱਠਾਧੂਹਾ 'ਚ ਸਾਲ 2026-27 ਲਈ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ

ਅਜੀਤ ਡੈਸਕ 30-12-2025
ਹੰਬੜਾਂ, 29 ਦਸੰਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ ਦੇ ਨੇੜਲੇ ਪਿੰਡ ਭੱਠਾਧੂਹਾ (ਲੁਧਿਆਣਾ) ਦੇ ਸੀ.ਬੀ.ਐੱਸ.ਈ.ਬੋਰਡ ਤੋਂ ਮਾਨਤਾ ਪ੍ਰਾਪਿਤ ਨਿਊ.ਜੀ.ਐੱਮ.ਟੀ ਪਬਲਿਕ ਸਕੂਲ 'ਚ ਡਾਇਰੈਕਟਰ ਜਸਵੀਰ ਸਿੰਘ ਥਿੰਦ ਦੀ ਅਗਵਾਈ ਹੇਠ ਬੱਚਿਆਂ ਦੇ ਦਾਖਲੇ ਸਬੰਧੀ ਸਾਲ 2026-27 ਲਈ ਦਾਖਲਾ ਮੁਹਿੰਮ ਦੀ ਸ਼ੁਰੂਆਤ ਹੋਈ | ਸਕੂਲ ਕੈਂਪਸ ਅੰਦਰ ਛੋਟੇ ਬੱਚਿਆਂ ਦੇ ਦਾਖਲੇ ਲਈ ਮਾਪਿਆਂ ਵਿਚ ਭਾਰੀ ਉਤਸ਼ਹਾ ਦੇਖਣ ਨੂੰ ਮਿਲਆ | ਨਵੇਂ ਵਰ੍ਹੇ ਸ਼ੁਰੂ ਹੋਣ ਜਾ ਰਹੀ ਦਾਖਲਾ ਮੁਹਿੰਮ ਤੇ ਆਪਣੀ ਪ੍ਰਤੀਕਿਰਆ ਜਾਹਰ ਕਰਦਿਆਂ ਸਕੂਲ ਦੇ ਪਿ੍ੰਸੀਪਲ ਮੈਡਮ ਕਨਿਕਾ ਸੱਚਦੇਵਾ ਅਤੇ ਸਕੂਲ ਪ੍ਰਬੰਧਕੀ ਡਾਇਰੈਕਟਰ ਜਸਵੀਰ ਸਿੰਘ ਥਿੰਦ ਦੱਸਿਆ ਕਿ ਸਕੂਲ ਕੈਂਪਸ ਅੰਦਰ ਪੜ੍ਹਾਈ ਦੇ ਨਾਲ ਛੋਟੇ ਵੱਡੇ ਬੱਚਿਆਂ ਦਾ ਜੀਵਨ ਪੱਧਰ ਉੱਪਰ ਚੁੱਕਣ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਹਰ ਸਹੂਲਤ ਮੁਹੱਈਆ ਹੈ ਉੱਥੇ ਸਕੂਲ 'ਚ ਕਮਰਸ ਗਰੁੱਪ, ਨਾਨ ਮੈਡੀਕਲ, ਮੈਡੀਕਲ ਗਰੁੱਪ ਦੇ ਨਾਲ ਆਰਟਸ ਗਰੁੱਪ 'ਚ ਵਿਦਿਆਰਥੀ ਦਾਖਲਾ ਲੈ ਸਕਦੇ ਹਨ | ਵਿਦਿਆਰਥੀਆਂ ਲਈ ਜਿੱਥੇ ਉੱਚ ਸਿੱਖਿਆ ਅਧਿਆਪਕ ਭਰਤੀ ਕੀਤੇ ਗਏ ਉੱਥੇ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਦੀ ਖੇਡਾਂ ਪ੍ਰਤੀ ਰੁਚੀ ਵਧਾਉਣ ਲਈ ਅਧੁਨਿਕ ਖੇਡ ਗਰਾਉਂਡ ਤਿਆਰ ਕਰਵਾਏ ਗਏ | ਪਿ੍ੰਸੀਪਲ ਸੱਚਦੇਵਾ ਦੱਸਿਆ ਕਿ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਸੰਜੀਦਾ ਸਾਡਾ ਸਕੂਲ ਸਟਾਫ ਛੋਟੇ ਬੱਚਿਆਂ ਦੀ ਪੜ੍ਹਾਈ ਵੱਲ ਰੁਚੀ ਵਧਾਉਣ ਲਈ ਯਤਨਸ਼ੀਲ ਹੈ, ਇਹ ਵੀ ਦੱਸਿਆ ਗਿਆ ਕਿ ਵਿਦਿਆਰਥੀਆਂ ਨੂੰ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਛੱਡਣ ਲਈ ਟ੍ਰਾਂਸਪੋਰਟ ਦਾ ਉਚਿੱਤ ਪ੍ਰਬੰਧ ਹੈ | ਪਿ੍ੰਸੀਪਲ ਕਨਿਕਾ ਸੱਚਦੇਵਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਨਿਊ.ਜੀ.ਐੱਮ.ਟੀ ਪਬਲਿਕ ਸਕੂਲ ਭੱਠਾਧੂਹਾ (ਹੰਬੜਾਂ) ਨੇ ਹਮੇਸ਼ਾ ਹੀ ਪ੍ਰੀ-ਨਰਸਰੀ ਤੋਂ ਬੱਚਿਆਂ ਦੀ ਪੜ੍ਹਾਈ ਦੀ ਨਹੀਂ ਨੂੰ ਮਜਬੂਤ ਰੱਖਦੇ ਹੋਏ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਚੋਹਤਰਫਾ ਵਿਕਾਸ ਹਿੱਤ ਸਹਿਗਤੀਵਿਧੀਆਂ ਵੱਲ ਧਿਆਨ ਦਿੱਤਾ ਹੈ | ਪਿ੍ੰਸੀਪਲ ਸੱਚਦੇਵਾ ਨੇ ਕਿਹਾ ਕਿ ਸਕੂਲ ਦੇ ਵਧੀਆ ਨਤੀਜੇ ਹਰ ਸਾਲ ਆ ਰਹੇ ਹਨ |
ਪਿਛਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਰਤਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਸਥਾਨ 'ਤੇ ਪਹੁੰਚਣ ਦੀ ਖ਼ੁਸ਼ੀ 'ਚ ਨਗਰ ਕੀਰਤਨ... ਅਗਲੀ ਖ਼ਬਰ ਸਵ. ਸੁਦੇਸ਼ ਰਾਣੀ ਗੋਇਲ ਘਲੋਟੀ ਨੂੰ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।