12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

'ਖੁਸ਼ੀਆਂ ਵਾਲੇ ਘਰ 'ਚ ਸੱਥਰ ਵਿਛਿਆ' ਰਾਏਕੋਟ ਦੇ ਇਕ ਹੋਟਲ 'ਚ ਨੌਜਵਾਨ ਵਲੋਂ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਅਜੀਤ ਡੈਸਕ 30-12-2025
ਰਾਏਕੋਟ, 29 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਬੀਤੀ ਰਾਤ ਸਥਾਨਕ ਸ਼ਹਿਰ ਦੇ ਬਰਨਾਲਾ ਚੌਂਕ ਨਜ਼ਦੀਕ ਸਥਿਤ ਇਕ ਹੋਟਲ ਦੇ ਕਮਰੇ ਵਿਚ ਇਕ ਨੌਜਵਾਨ ਵਲੋਂ ਖ਼ੁਦ ਨੂੰ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਪਹਿਚਾਣ ਗੁਰਵੀਰ ਸਿੰਘ ਉਰਫ਼ ਕਮਲ (30) ਪੁੱਤਰ ਜਗਰੂਪ ਸਿੰਘ ਵਾਸੀ ਜਲਾਲਦੀਵਾਲ ਵਜੋਂ ਹੋਈ | ਬੀਤੀ ਰਾਤ ਮਿ੍ਤਕ ਗੁਰਵੀਰ ਸਿੰਘ ਜਦੋਂ ਘਰ ਨਾ ਆਇਆ ਤਾਂ ਉਸ ਦੇ ਪਿਤਾ ਤੇ ਛੋਟਾ ਭਰਾ ਚਿੰਤਤ ਹੁੰਦੇ ਹੋਏ ਉਸ ਦੀ ਭਾਲ ਵਿਚ ਸਵੇਰੇ ਰਾਏਕੋਟ ਆਏ, ਜਿਨ੍ਹਾਂ ਉਕਤ ਹੋਟਲ ਦੇ ਬਾਹਰ ਖੜ੍ਹੀ ਆਪਣੀ ਸਵਿੱਫ਼ਟ ਕਾਰ ਪੀ.ਬੀ. 10 ਐੱਚ.ਵਾਈ 0019 ਦੇਖੀ ਤਾਂ ਉਨ੍ਹਾਂ ਹੋਟਲ ਕਰਮਚਾਰੀਆਂ ਨਾਲ ਗੱਲਬਾਤ ਕੀਤੀ | ਜਿਨ੍ਹਾਂ ਵਲੋਂ ਪਰਿਵਾਰ ਨੂੰ ਦੱਸਿਆ ਗਿਆ ਕਿ ਗੁਰਵੀਰ ਸਿੰਘ ਬੀਤੀ ਰਾਤ 9:58 ਵਜੇ ਇਸ ਹੋਟਲ ਵਿਚ ਆਇਆ ਅਤੇ ਕਮਰੇ ਵਿਚ ਚਲਾ ਗਿਆ ਸੀ | ਜਿਸ ਦੇ ਬਾਅਦ ਮਿ੍ਤਕ ਦੇ ਪਿਤਾ ਜਗਰੂਪ ਸਿੰਘ ਮਰਾਹੜ੍ਹ ਤੇ ਹੋਟਲ ਕਰਮਚਾਰੀਆਂ ਨੇ ਕਮਰੇ ਵਿਚ ਅਵਾਜ਼ਾਂ ਮਾਰੀਆਂ, ਪ੍ਰੰਤੂ ਜਦੋਂ ਅੰਦਰੋਂ ਕੋਈ ਜਵਾਬ ਨਾ ਮਿਲਿਆ ਤਾਂ ਉਕਤ ਕਮਰੇ ਦੇ ਗੇਟ ਦੀ ਭੰਨਤੋੜ ਕਰਕੇ ਅੰਦਰ ਵੜ੍ਹੇ ਤਾਂ ਦੇਖਿਆ ਕਿ ਗੁਰਵੀਰ ਸਿੰਘ ਮਿ੍ਤਕ ਹਾਲਤ ਵਿਚ ਪਿਆ ਸੀ ਅਤੇ ਜਿਸ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਆਪਣੇ-ਆਪ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਰਾਏਕੋਟ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ, ਉੱਥੇ ਮਿ੍ਤਕ ਦੇ ਪਿੰਡ ਜਲਾਲਦੀਵਾਲ ਵਿਚ ਪੂਰਾ ਮਾਤਮ ਛਾ ਗਿਆ | ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਿ੍ਤਕ ਗੁਰਵੀਰ ਸਿੰਘ ਦਾ 16 ਜਨਵਰੀ 2026 ਨੂੰ ਵਿਆਹ ਹੋਣਾ ਤੈਅ ਸੀ, ਪਰ ਉਸ ਵਲੋਂ ਚੁੱਕੇ ਇਸ ਖੌਫ਼ਨਾਕ ਕਦਮ ਕਾਰਨ ਖੁਸ਼ੀਆਂ ਵਾਲੇ ਘਰ ਵਿਚ ਸੱਥਰ ਵਿਛ ਗਿਆ | ਇਸ ਘਟਨਾ ਬਾਰੇ ਜਾਣਕਾਰੀ ਮਿਲਣ 'ਤੇ ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਤੇ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ. ਗੁਰਸੇਵਕ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ, ਜਿੱਥੇ ਪੁਲਿਸ ਵਲੋਂ ਆਪਣੀ ਛਾਣ-ਬੀਣ ਕੀਤੀ, ਉੱਥੇ ਹੀ ਫਰੋਂਸਿਕ ਮਾਹਿਰ ਟੀਮ ਵਲੋਂ ਵੀ ਹਰ ਇਕ ਪਹਿਲੂ 'ਤੇ ਬਾਰੀਕੀ ਨਾਲ ਜਾਂਚ ਕੀਤੀ ਗਈ | ਇਸ ਮੌਕੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਜਗਰੂਪ ਸਿੰਘ ਮਰਾਹੜ੍ਹ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 194 ਬੀ.ਐੱਨ.ਐਸ ਤਹਿਤ ਬਣਦੀ ਕਾਰਵਾਈ ਕੀਤੀ ਗਈ | ਉਧਰ ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਨੇ ਦੱਸਿਆ ਕਿ ਫੇਰ ਵੀ ਉਨ੍ਹਾਂ ਵਲੋਂ ਹੋਟਲ ਕਰਮਚਾਰੀਆਂ ਤੇ ਆਸਪਾਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਘਟਨਾ ਸਬੰਧੀ ਹੋਰ ਤੱਥ ਸਾਹਮਣੇ ਆ ਸਕਣ |
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਅੱਜ ਅਗਲੀ ਖ਼ਬਰ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਨਾਟਕ 'ਚਾਂਦਨੀ ਚੌਕ ਤੋਂ ਸਰਹੰਦ ਤੱਕ' ਦਾ ਸਫ਼ਲ ਮੰਚਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।