12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕਿਸਾਨਾਂ-ਮਜ਼ਦੂਰਾਂ ਨੇ ਜਾਗੋ ਮਾਰਚ ਕੱਢਿਆ <br/>

ਅਜੀਤ ਡੈਸਕ 30-12-2025
ਚੌਂਕੀਮਾਨ, 29 ਦਸੰਬਰ (ਤੇਜਿੰਦਰ ਸਿੰਘ ਚੱਢਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅੱਜ ਪਿੰਡ ਸਿੱਧਵਾਂ ਕਲਾਂ ਵਿਖੇ ਮਜ਼ਦੂਰ ਤੇ ਕਿਸਾਨਾਂ ਨੇ ਬਿਜਲੀ ਸੋਧ ਬਿੱਲ 2025, 'ਜੀ ਰਾਮ ਜੀ' ਅਤੇ ਸੀਡ ਬਿੱਲ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਕੇ ਰੈਲੀ ਕਰਨ ਤੋਂ ਬਾਅਦ ਪਿੰਡ ਵਿੱਚ ਜਾਗੋ ਮਾਰਚ ਕੀਤਾ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂਕੇ, ਕੁਲਵੰਤ ਸਿੰਘ ਸੋਨੀ, ਕਿਰਤੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ ਕੋਠੇ ਪੋਨਾ, ਰਮਨ ਗਿੱਲ ਅਤੇ ਸਮਾਜ ਸੇਵੀ ਨਰਿੰਦਰ ਸਿੰਘ ਨਿੰਦਾ ਸਿੱਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ 'ਜੀ ਰਾਮ ਜੀ' ਦੇ ਨਾਉਂ ਤੇ ਮਨਰੇਗਾ ਦਾ ਰੁਜ਼ਗਾਰ ਖੋਹਣਾ ਮਜ਼ਦੂਰ ਵਰਗ ਨਾਲ ਵੱਡਾ ਧੋਖਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰੂਪ ਸਿੰਘ ਰੂਪਾ, ਉਪਿੰਦਰ ਸਿੰਘ, ਜੀਤੂ ਸਿੰਘ, ਗੁਰਚਰਨ ਸਿੰਘ ਜੱਟੂ, ਭਜਨ ਕੌਰ, ਮਨਜੀਤ ਕੌਰ, ਹੁਸ਼ਿਆਰ ਕੌਰ, ਭੋਲੀ ਕੌਰ, ਸਿਮਰਨਜੀਤ ਕੌਰ, ਬਿੰਦਰੀ ਕੌਰ, ਹਰਦੇਵ ਸਿੰਘ, ਗੋਗਾ ਸਿੰਘ, ਜੋਗਿੰਦਰ ਸਿੰਘ, ਹਾਕਮ ਸਿੰਘ, ਮਲਕੀਤ ਸਿੰਘ, ਚਮਕੌਰ ਸਿੰਘ, ਜਗਦੀਪ ਸਿੰਘ, ਸੀਰਾ ਸਿੰਘ, ਲਖਵੀਰ ਸਿੰਘ, ਭਗਵੰਤ ਸਿੰਘ, ਧਰਮਿੰਦਰ ਸਿੰਘ, ਕਾਕਾ ਪੇਂਟਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲੁਧਿਆਣਾ ਕਾਰਪੋਰੇਸ਼ਨ ਦੀ ਆਮਦਨ ਵਧਾਉਣ ਬਹਾਨੇ 110 ਪੰਚਾਇਤਾਂ ਤੋੜਨਾ ਸਰਕਾਰ ਦੀ ਧੱਕੇਸ਼ਾਹੀ- ਮਨਪ੍ਰੀਤ ਸਿੰਘ ਇਯਾਲੀ ਅਗਲੀ ਖ਼ਬਰ ਨਵੀਂ ਆਬਾਦੀ ਦੇ ਤਿੰਨ ਵਾਰਡਾਂ 'ਚ ਗੰਦੇ ਪਾਣੀ ਦੇ ਨਿਕਾਸ ਦਾ ਮੁੱਦਾ ਬਣੇਗਾ ਹੋਰ ਗੰਭੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।