ਮੁੱਲਾਂਪੁਰ-ਦਾਖਾ, 9 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ਦੇ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਖੇਤਰੀ ਹਲਕੇ ਬਲਾਕ ਸੰਮਤੀ ਜ਼ੋਨ ਬੱਦੋਵਾਲ ਲਈ ਕਾਂਗਰਸ ਪਾਰਟੀ ਉਮੀਦਵਾਰ ਜਸ਼ਨਦੀਪ ਸਿੰਘ ਗਰੇਵਾਲ ਦੇ ਚੋਣ ਨਿਸ਼ਾਨ ਹੱਥ ਪੰਜਾ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਮਨਜੋਤ ਕੌਰ ਨੂੰ ਵੋਟ ਲਈ ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਹਸਨਪੁਰ 'ਚ ਚੋਣ ਜਲਸਾ ਕੀਤਾ ਗਿਆ | ਇਸ ਮੌਕੇ ਸੰਮਤੀ ਉਮੀਦਵਾਰ ਜਸ਼ਨਦੀਪ ਸਿੰਘ ਬੱਦੋਵਾਲ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਜੋਤ ਕੌਰ ਨਾਲ ਕੈਪਟਨ ਸੰਦੀਪ ਸੰਧੂ ਦਾ ਹਸਨਪੁਰ ਪਹੁੰਚਣ 'ਤੇ ਮਹਿਲਾ ਪੰਚ ਸੁਖਦੀਪ ਕੌਰ ਭੱਠਲ, ਮਾ: ਅਮਨਦੀਪ ਸਿੰਘ, ਦਲਜੀਤ ਸਿੰਘ ਭੱਠਲ, ਗੁਰਵਿੰਦਰ ਸਿੰਘ ਰਾਜੂ, ਸਾਬਕਾ ਸਰਪੰਚ ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਪੰਚ ਮਨਪ੍ਰੀਤ ਸਿੰਘ, ਜਸਵੰਤ ਸਿੰਘ, ਹੋਰਨਾਂ ਨੇ ਨਿੱਘਾ ਸਵਾਗਤ ਕੀਤਾ | ਚੋਣ ਜਲਸੇ ਨੂੰ ਸੰਬੋਧਨ ਸਮੇਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਬਲਾਕ ਸੰਮਤੀ ਉਮੀਦਵਾਰ ਜਸ਼ਨਦੀਪ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਜੋਤ ਕੌਰ ਦੋਵਾਂ ਦੇ ਚੋਣ ਨਿਸ਼ਾਨ ਹੱਥ ਪੰਜਾ ਨੂੰ ਪਾਈ ਵੋਟ ਸਮਝੋ ਮੈਨੂੰ ਪਾਈ ਗਈ | ਬਲਾਕ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਯੂਥ ਕਾਂਗਰਸ ਦੇ ਪ੍ਰਧਾਨ ਤਨਵੀਰ ਸਿੰਘ ਜੋਧਾਂ, ਨੰਬਰਦਾਰ ਅਮਰਜੋਤ ਸਿੰਘ, ਅਮਰਦੀਪ ਸਿੰਘ ਰੂਬੀ ਵਲੋਂ ਵੋਟਰਾਂ ਦੀ ਕਚਿਹਰੀ 'ਚ ਚੋਣ ਜਲਸੇ ਨੂੰ ਸੰਬੋਧਨ ਹੁੰਦਿਆਂ ਕਾਂਗਰਸ ਪਾਰਟੀ ਦੇ ਦੋਵਾਂ ਉਮੀਦਵਾਰਾਂ ਲਈ ਵੋਟ ਦੀ ਮੰਗ ਕੀਤੀ | ਪਿੰਡ ਹਸਨਪੁਰ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਰਾਂ ਦਾ ਭਰਪੂਰ ਸਮਰਥਨ ਵੇਖਣ ਨੂੰ ਮਿਲਿਆ | ਸੰਮਤੀ ਉਮੀਦਵਾਰ ਜਸ਼ਨਦੀਪ ਸਿੰਘ ਵਲੋਂ ਆਪਣੇ ਜ਼ੋਨ ਬੱਦੋਵਾਲ ਨਾਲ ਜੁੜੇ ਗੁਆਂਢੀ ਪਿੰਡ ਹਸਨਪੁਰ ਦੇ ਵੋਟਰਾਂ ਨਾਲ ਪੂਰਾ ਰਾਬਤਾ ਬਣਾਇਆ ਹੋਇਆ |