27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਹਰਕਿੰਦਰ ਇਯਾਲੀ ਵਲੋਂ ਦਾਖਾ 'ਚ ਚੋਣ ਨਿਸ਼ਾਨ ਟਾਰਚ ਵਾਲੀ ਬੀਬੀ ਵੀਰਪਾਲ ਨੂੰ ਵੋਟ ਦੀ ਅਪੀਲ

ਅਜੀਤ ਡੈਸਕ 10-12-2025

• ਵੋਟਰਾਂ ਦੀ ਲਾਮਿਸਾਲ ਇਕੱਤਰਤਾ, ਐੱਮ.ਐੱਲ.ਏ ਇਯਾਲੀ ਦੇ ਉਮੀਦਵਾਰ ਜਿਤਾਉਣ ਲਈ ਯਤਨਸ਼ੀਲ
ਮੁੱਲਾਂਪੁਰ-ਦਾਖਾ, 9 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦੇ ਬੇਹੱਦ ਕਰੀਬੀ ਗ੍ਰਾਮ ਪੰਚਾਇਤ ਦਾਖਾ ਦੇ ਸਾਬਕਾ ਪੰਚ ਇਕਬਾਲ ਸਿੰਘ ਬਾਲੀ ਦੀ ਧਰਮ ਪਤਨੀ ਵੀਰਪਾਲ ਕੌਰ ਸੇਖੋਂ ਸੰਮਤੀ ਜ਼ੋਨ ਦਾਖਾ ਲਈ ਇਯਾਲੀ ਵਲੋਂ ਉਮੀਦਵਾਰ ਹੈ | ਗ੍ਰਾਮ ਪੰਚਾਇਤ ਦਾਖਾ ਲਈ ਪੰਚ ਵੀਰਪਾਲ ਕੌਰ ਸੰਮਤੀ ਉਮੀਦਵਾਰ ਨੂੰ ਵੋਟ ਲਈ ਪਿੰਡ ਦਾਖਾ ਵਿਖੇ ਵਿਸ਼ਾਲ ਚੋਣ ਜਲਸੇ ਨੂੰ ਹਰਕਿੰਦਰ ਸਿੰਘ ਇਯਾਲੀ ਵਲੋਂ ਸੰਬੋਧਨ ਹੁੰਦਿਆਂ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਪ੍ਰਾਪਤ ਵੀਰਪਾਲ ਕੌਰ ਸਮੇਤ ਮੁੱਲਾਂਪੁਰ ਬਲਾਕ ਦੇ ਹਰ ਸੰਮਤੀ ਜ਼ੋਨ 'ਚ ਟਾਰਚ ਚੋਣ ਨਿਸ਼ਾਨ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਟਾਰਚ ਚੋਣ ਨਿਸ਼ਾਨ ਵਾਲੀ ਸੰਮਤੀ ਉਮੀਦਵਾਰ ਵੀਰਪਾਲ ਕੌਰ ਵਲੋਂ ਸੰਮਤੀ ਦੇ ਤਿੰਨ ਪਿੰਡਾਂ ਦੇ ਵੋਟਰਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਕਿ ਮੇਰੇ ਚੋਣ ਨਿਸ਼ਾਨ ਟਾਰਚ ਨੂੰ ਕਾਮਯਾਬ ਬਣਾਇਆ ਜਾਵੇ, ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਮੇਰੀ ਜਵਾਬਦੇਹ ਹੋਵੇਗੀ | ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਕਰਨਵੀਰ ਸਿੰਘ ਸੇਖੋਂ, ਪਰਵੰਤ ਸਿੰਘ ਸੇਖੋਂ, ਸਿਮਰਨ ਸੇਖੋਂ, ਸਾਬਕਾ ਸਰਪੰਚ ਗੁਰਜੀਤ ਸਿੰਘ ਸੇਖੋਂ, ਗੁਰਦੁਆਰਾ ਬਾਬਾ ਨੱਥੂ ਜੀ ਸ਼ਹੀਦ ਪ੍ਰਬੰਧਕੀ ਪ੍ਰਧਾਨ ਬਲਵੀਰ ਸਿੰਘ, ਨੰਬਰਦਾਰ ਤਰਨਜੀਤ ਸਿੰਘ, ਕਰਮਜੀਤ ਸਿੰਘ ਸੇਖੋਂ, ਭਵਨਪ੍ਰੀਤ ਸਿੰਘ, ਸਵਰਨਜੀਤ ਸਿੰਘ, ਪੰਚ ਮਨਜੀਤ ਕੌਰ, ਮੰਚ ਮਨਿੰਦਰ ਕੌਰ, ਮੰਚ ਬਲਜੀਤ ਕੌਰ, ਮਹਿਲਾ ਮੁਖੀ ਇੰਦਰਜੀਤ ਕੌਰ, ਪੰਚ ਰਣਜੋਧ ਸਿੰਘ, ਪੰਚ ਬਲਜਿੰਦਰ ਸਿੰਘ, ਸਾਬਕਾ ਪੰਚ ਰਣਧੀਰ ਸਿੰਘ, ਸਾਬਕਾ ਪੰਚ ਇੰਦਰਜੀਤ ਸਿੰਘ, ਦਵਿੰਦਰ ਸਿੰਘ, ਹੋਰਨਾਂ ਵਲੋਂ ਦਾਖਾ, ਭੱਟੀਆਂ, ਚੰਗਣਾ 'ਚ ਵੋਟਰਾਂ ਨੂੰ ਘਰ-ਘਰ ਜਾ ਕੇ ਟਾਰਚ ਚੋਣ ਨਿਸ਼ਾਨ ਲਈ ਵੋਟ ਮੰਗੀ ਜਾ ਰਹੀ ਹੈ | ਦਾਖਾ ਪਿੰਡ ਦੀ ਗ੍ਰਾਮ ਪੰਚਾਇਤ 'ਚ ਮਹਿਲਾਵਾਂ, ਮਹਿਲਾ ਮੰਡਲ, ਹੋਰ ਘਰੇਲੂ ਮਹਿਲਾਵਾਂ ਵਲੋਂ ਆਪਣੇ ਸੰਮਤੀ ਉਮੀਦਵਾਰ ਵੀਰਪਾਲ ਕੌਰ ਦੇ ਹੱਕ 'ਚ ਵੱਡਾ ਇਕੱਠ ਕਰਕੇ ਮੈਡਮ ਸੇਖੋਂ ਦੀ ਜਿੱਤ ਦਾ ਸੰਕੇਤ ਦਿੱਤਾ ਗਿਆ | ਵੀਰਪਾਲ ਕੌਰ ਦੀ ਚੋਣ ਮੁਹਿੰਮ ਨੂੰ ਉਸਾਰੂ ਢੰਗ ਨਾਲ ਹਰ ਘਰ ਤੱਕ ਲਿਜਾਣ ਲਈ ਗੁਰਮੀਤ ਕੌਰ, ਰਣਜੀਤ ਕੌਰ, ਬਲਜਿੰਦਰ ਕੌਰ, ਅਮਰਪ੍ਰੀਤ ਕੌਰ, ਹੋਰਨਾਂ ਵਲੋਂ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਦੇ ਵਿਕਾਸ ਦੀ ਗੱਲ ਕਰਦਿਆਂ ਇਹੋ ਕਿਹਾ ਜਾਂਦਾ ਕਿ ਆਪਣੇ ਪਿੰਡ ਦਾਖਾ 'ਚ ਜਿੱਤ 'ਚ ਐੱਮ.ਐੱਲ.ਏ ਇਯਾਲੀ ਦੀ ਜਿੱਤ ਹੋਵੇਗੀ |

ਪਿਛਲੀ ਖ਼ਬਰ ਬਲਾਕ ਸੰਮਤੀ ਉਮੀਦਵਾਰ ਸ਼ਿਵ ਰਾਜ ਦੇ ਹੱਕ 'ਚ ਚੋਣ ਮੀਟਿੰਗ <br/> ਅਗਲੀ ਖ਼ਬਰ ਹਲਕਾ ਦਾਖਾ 'ਚ ਜਸਕਰਨ ਦਿਉਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ 'ਚ ਭਰਵੇਂ ਚੋਣ ਜਲਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।