ਗੁਰੂਸਰ ਸੁਧਾਰ, 8 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਬਲਾਕ ਸੰਮਤੀ ਜ਼ੋਨ ਰਕਬਾ ਤਹਿਤ ਪੈਂਦੇ ਪਿੰਡ ਬੋਪਾਰਾਏ ਕਲਾਂ ਵਿਖੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਚੋਣ ਮੈਦਾਨ ਵਿਚ ਉਤਾਰੀ ਗਈ ਬੀਬੀ ਬਲਜੀਤ ਕੌਰ (ਧਰਮਪਤਨੀ ਗੁਰਪ੍ਰੀਤ ਸਿੰਘ ਕਾਲਾ ਬੋਪਾਰਾਏ) ਦੇ ਹੱਕ ਵਿਚ ਅੱਜ ਪਿੰਡ ਵਿਖੇ ਵੱਡੀ ਗਿਣਤੀ ਅੰਦਰ ਇਯਾਲੀ ਸਮਰਥਕਾਂ ਵਲੋਂ ਘਰੋ-ਘਰੀ ਚੋਣ ਪ੍ਰਚਾਰ ਕੀਤਾ ਗਿਆ | ਮਾ: ਗੁਰਦੀਪ ਸਿੰਘ ਦਿਓਲ, ਪ੍ਰਧਾਨ ਪਿਆਰਾ ਸਿੰਘ ਦਿਓਲ ਦੀ ਅਗਵਾਈ ਹੇਠ ਟਕਸਾਲੀ ਅਕਾਲੀ ਪਿੰਡ ਤੇ ਵਿਧਾਇਕ ਇਯਾਲੀ ਦੇ ਕੱਟੜ ਸਮਰਥਕਾਂ ਵਲੋਂ ਇਸ ਮੌਕੇ ਪਿੰਡ ਵਾਸੀਆਂ ਨੂੰ ਸ: ਮਨਪ੍ਰੀਤ ਸਿੰਘ ਇਯਾਲੀ ਵਲੋਂ ਦਿੱਤੀ ਪਿੰਡ ਨੂੰ ਦੇਣ, ਕਰਵਾਏ ਵਿਕਾਸ ਕਾਰਜਾਂ ਤੇ ਉਨ੍ਹਾਂ ਦੀ ਸਾਫ਼ ਸੁਥਰੀ ਸ਼ਖ਼ਸੀਅਤ ਦੇ ਨਾਂਅ 'ਤੇ ਵੋਟਾਂ ਦੀ ਮੰਗ ਕਰਦਿਆਂ ਬੀਬੀ ਬਲਜੀਤ ਕੌਰ ਨੂੰ ਰਕਬਾ ਜ਼ੋਨ ਤੋਂ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ | ਗੱਲਬਾਤ ਕਰਦਿਆਂ ਮਾ: ਗੁਰਦੀਪ ਸਿੰਘ ਦਿਓਲ ਨੇ ਕਿਹਾ ਕਿ ਹਲਕੇ ਦੇ ਬਹੁਤੇ ਸੰਮਤੀ ਜ਼ੋਨਾਂ ਤੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਉੱਪਰ ਵਿਧਾਇਕ ਇਯਾਲੀ ਸਮਰਥਕ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਹੋਵੇਗੀ | ਇਸ ਮੌਕੇ ਪ੍ਰਧਾਨ ਪਿਆਰਾ ਸਿੰਘ ਦਿਓਲ, ਮਾ: ਗੁਰਦੀਪ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਭਿੰਦਰ ਦਿਓਲ, ਪ੍ਰੇਮਜੀਤ ਸਿੰਘ ਰਾਜੂ, ਅਵਤਾਰ ਸਿੰਘ ਤਾਰੀ, ਪ੍ਰੇਮ ਸਿੰਘ ਦਿਓਲ, ਮਾ: ਹਰਜਿੰਦਰਪਾਲ ਸਿੰਘ, ਸੁਖਰਾਜ ਸਿੰਘ ਦਿਓਲ, ਰਛਪਾਲ ਸਿੰਘ ਚੀਨਾ, ਮਹਿੰਦਰ ਸਿੰਘ ਬਾਈ, ਗੁਰਪ੍ਰੀਤ ਸਿੰਘ ਕਾਲਾ, ਗੁਰਦੀਪ ਸਿੰਘ ਕਾਕੂ, ਅਰਵਿੰਦ ਕੁਮਾਰ, ਗੁਰਮੀਤ ਸਿੰਘ ਭੋਲਾ, ਗੁਰਚਰਨ ਸਿੰਘ ਸਾਬਕਾ ਮੈਂਬਰ ਆਦਿ ਸਮੇਤ ਹੋਰ ਭਾਰੀ ਗਿਣਤੀ ਵਿਚ ਇਯਾਲੀ ਸਮਰਥਕ ਹਾਜ਼ਰ ਸਨ |