18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਜਥੇਦਾਰ ਤਲਵੰਡੀ ਵਲੋਂ ਤੁਗਲ 'ਚ ਪ੍ਰਭਾਵਸ਼ਾਲੀ ਤਕਰੀਰ ਤੇ ਹੋਰਨਾਂ ਪਿੰਡਾਂ 'ਚ ਪ੍ਰਚਾਰ ਤੇਜ਼

ਅਜੀਤ ਡੈਸਕ 09-12-2025
ਗੁਰੂਸਰ ਸੁਧਾਰ, 8 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੁਧਾਰ ਤੇ ਬਲਾਕ ਸੰਮਤੀ ਜ਼ੋਨ ਸੁਧਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਕ੍ਰਮਵਾਰ ਰਾਮਦੀਪ ਸਿੰਘ ਅਕਾਲਗੜ੍ਹ ਤੇ ਸ: ਜਗਤਾਰ ਸਿੰਘ ਦੇ ਹੱਕ ਵਿਚ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਵਲੋਂ ਪਿੰਡ ਤੁਗਲ ਵਿਖੇ ਕਰਵਾਏ ਇਕ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕੀਤਾ ਗਿਆ | ਆਪਣੀਆਂ ਪ੍ਰਭਾਵਸ਼ਾਲੀ ਤਕਰੀਰਾਂ ਰਾਹੀਂ ਜਥੇਦਾਰ ਤਲਵੰਡੀ ਨੇ ਦੋਹਾਂ ਸਾਬਤ ਸੂਰਤ ਸਿੱਖ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਸਰਕਲ ਪ੍ਰਧਾਨ ਸੁਧਾਰ ਗੁਰਚੀਨ ਸਿੰਘ ਚਾਹਲ, ਸਰਪੰਚ ਇਕਬਾਲ ਸਿੰਘ ਨੱਤ, ਗੁਰਮੁਖ ਸਿੰਘ ਤੁੰਗ, ਨੰਬਰਦਾਰ ਪਿਆਰਾ ਸਿੰਘ, ਨੰਬਰਦਾਰ ਗੁਰਮੇਲ ਸਿੰਘ, ਹਰਬੰਸ ਸਿੰਘ ਧਾਲੀਵਾਲ, ਸਾਬਕਾ ਸਰਪੰਚ ਜੰਗੀਰ ਸਿੰਘ ਤੁੰਗ, ਨਿੱਕੂ ਗਿੱਲ ਸੁਧਾਰ, ਦਰਸ਼ਨ ਸਿੰਘ ਪੰਚ, ਮਿਹਰ ਸਿੰਘ ਧਾਲੀਵਾਲ, ਜਸਵੰਤ ਸਿੰਘ ਉੱਪਲ, ਜਗਮੇਲ ਸਿੰਘ ਤੁੰਗ, ਜਸਪਾਲ ਸਿੰਘ ਪਾਲਾ, ਮੋਹਨ ਸਿੰਘ ਮਾਨ, ਉਜਾਗਰ ਸਿੰਘ ਸਾਬਕਾ ਪ੍ਰਧਾਨ, ਹਿੰਮਤ ਸਿੰਘ ਪ੍ਰਧਾਨ ਸਹਿਕਾਰੀ ਸਭਾ ਹਾਜ਼ਰ ਸਨ |
ਪਿਛਲੀ ਖ਼ਬਰ ਹੰਬੜਾਂ ਜ਼ੋਨ ਤੋਂ 'ਆਪ' ਦੇ ਉਮੀਦਵਾਰ ਬੀਬੀ ਲਾਦੀਆਂ ਤੇ ਵਿਰਕ ਦੀ ਚੋਣ ਮਿੁਹੰਮ ਨੂੰ ਵੱਡਾ ਹੁੰਗਾਰਾ ਅਗਲੀ ਖ਼ਬਰ ਹੈਪੀ ਸੇਖੂਪੁਰਾ ਡੁਬਈ ਨੂੰ ਜਿਤਾਉਣ ਲਈ ਐੱਮ.ਪੀ ਰਾਜਾ ਵੜਿੰਗ ਨੇ ਲੋਕਾਂ ਨੂੰ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।