18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਟਾਰਚ ਚੋਣ ਨਿਸ਼ਾਨ ਨੂੰ ਵੋਟ ਦੀ ਅਪੀਲ ਕਰ ਰਹੇ ਇਯਾਲੀ ਵਲੋਂ ਸੁਰਿੰਦਰਪਾਲ ਸਿੰਘ ਦੇ ਹੱਕ 'ਚ ਚੋਣ ਮੀਟਿੰਗ

ਅਜੀਤ ਡੈਸਕ 09-12-2025
ਮੁੱਲਾਂਪੁਰ-ਦਾਖਾ, 8 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਉਮੀਦਵਾਰ ਐਲਾਨੇ ਪੰਥਕ ਜ਼ਜ਼ਬੇ ਵਾਲੇ ਸੁਰਿੰਦਰਪਾਲ ਸਿੰਘ ਗਿਆਨੀ ਨੂੰ ਗ੍ਰਾਮ ਪੰਚਾਇਤ ਅਤੇ ਨਗਰ ਮੁੱਲਾਂਪੁਰ, ਸੰਮਤੀ ਜ਼ੋਨ ਨਾਲ ਜੁੜੇ ਪਿੰਡ ਬੜੈਚ, ਕੈਲਪੁਰ ਦੇ ਵੋਟਰਾਂ ਵਲੋਂ ਵੱਡਾ ਸਮਰਥਨ ਮਿਲ ਰਿਹਾ | ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਹਰਬੀਰ ਸਿੰਘ ਇਯਾਲੀ, ਅਮਰਜੀਤ ਸਿੰਘ ਮੁੱਲਾਂਪੁਰ, ਜਥੇਦਾਰ ਮੱਘਰ ਸਿੰਘ ਬੜੈਚ, ਨਿਹੰਗ ਬਾਬਾ ਬਖਸ਼ੀਸ਼ ਸਿੰਘ, ਸਰਪੰਚ ਸਿਕੰਦਰ ਸਿੰਘ ਧਨੋਆ, ਭਾਗ ਸਿੰਘ ਗਿੱਲ, ਅਕਾਲੀ ਬਲਵੰਤ ਸਿੰਘ, ਦਲਜੀਤ ਸਿੰਘ ਧਨੋਆ, ਦਰਸ਼ਨ ਸਿੰਘ ਧਨੋਆ, ਮਹਿਲਾ ਸਰਪੰਚ ਜਗਦੀਪ ਕੌਰ, ਇੰਦਰਜੀਤ ਸਿੰਘ ਮਹਿਤੋ, ਸਾਬਕਾ ਸੰਮਤੀ ਮੈਂਬਰ ਹਰਦੇਵ ਸਿੰਘ ਪੰਮਾ, ਚੰਦ ਸਿੰਘ ਬੜੈਚ, ਰਾਮ ਆਸਰਾ ਸਿੰਘ ਚੱਕ ਕਲਾਂ, ਪ੍ਰਧਾਨ ਅਵਤਾਰ ਸਿੰਘ ਚੱਕ ਕਲਾਂ, ਖੇਤੀਬਾੜੀ ਸਭਾ ਪ੍ਰਧਾਨ ਚੱਕ ਕਲਾਂ ਬਚਿੱਤਰ ਸਿੰਘ, ਪ੍ਰਧਾਨ ਹਰਬੰਸ ਸਿੰਘ, ਹਰਜੀਤ ਸਿੰਘ, ਪੰਚ ਮਨਜੀਤ ਸਿੰਘ ਉੱਪਲ, ਮੰਚ ਤੇਜਿੰਦਰ ਸਿੰਘ ਮਾਹਲ, ਨੰਬਰਦਾਰ ਰਣਜੀਤ ਸਿੰਘ ਬੜੈਚ, ਦਰਸ਼ਨ ਸਿੰਘ ਅਕਾਲੀ ਬੜੈਚ, ਸਾਬਕਾ ਸਰਪੰਚ ਨਿਰਮਲ ਸਿੰਘ ਕੈਲਪੁਰ, ਕਈ ਹੋਰਨਾਂ ਵਲੋਂ ਗਿਆਨੀ ਸੁਰਿੰਦਰਪਾਲ ਸਿੰਘ ਦਾ ਚੋਣ ਮੋਰਚਾ ਸੰਭਾਲਿਆ ਹੋਇਆ ਹੈ | ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਗਿਆਨੀ ਸੁਰਿੰਦਰਪਾਲ ਸਿੰਘ ਦੇ ਚੋਣ ਨਿਸ਼ਾਨ ਟਾਰਚ ਨੂੰ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਟਾਰਚ ਚੋਣ ਨਿਸ਼ਾਨ 'ਤੇ ਮੋਹਰ ਲਗਾ ਕੇ ਸਾਡੇ ਹਰ ਇਕ ਉਮੀਦਵਾਰ ਨੂੰ ਕਾਮਯਾਬ ਬਣਾਇਆ ਜਾਵੇ | ਇਯਾਲੀ ਨੇ ਕਿਹਾ ਕਿ ਗੁਰੂ ਕਿਰਪਾ ਕਰੇ ਇਨ੍ਹਾਂ ਚੋਣ ਨਤੀਜਿਆਂ 'ਚ ਸਾਡੇ ਪੰਥਕ ਉਮੀਦਵਾਰਾਂ ਦੀ ਵੱਡੀ ਜਿੱਤ ਹੋਵੇਗੀ | ਇਯਾਲੀ ਵਲੋਂ ਹਰ ਚੋਣ ਜਲਸੇ ਨੂੰ ਸੰਬੋਧਨ ਸਮੇਂ ਦਿ੍ੜਤਾ ਨਾਲ ਕਿਹਾ ਜਾਂਦਾ ਕਿ ਇਹ ਚੋਣਾਂ ਪਾਰਦਰਸ਼ੀ ਢੰਗ ਨਾਲ ਹੋਣ ਤਾਂ ਮੇਰੇ ਵਲੋਂ 25 ਸੰਮਤੀ ਜ਼ੋਨਾਂ ਲਈ ਉਮੀਦਵਾਰਾਂ ਦੇ ਚੋਣ ਨਿਸ਼ਾਨ ਟਾਰਚ ਦੀ ਰੌਸ਼ਨੀ ਬਲਾਕ ਸੰਮਤੀ ਚੇਅਰਮੈਨ ਬਣਾਉਣ ਵਿਚ ਸਹਾਈ ਹੋਵੇਗੀ | ਐੱਮ.ਐੱਲ.ਏ. ਇਯਾਲੀ ਵਲੋਂ ਆਪਣੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਚੋਣ ਨਿਸ਼ਾਨ ਟਰੱਕ ਲਈ ਵੀ ਵੋਟ ਦੀ ਮੰਗ ਕੀਤੀ |
ਪਿਛਲੀ ਖ਼ਬਰ ਉਮੀਦਵਾਰ ਬੀਬੀ ਜਸਕਰਨ ਕੌਰ ਬਾਰਦੇਕੇ ਵਲੋਂ ਵੋਟ ਪਾਉਣ ਦੀ ਅਪੀਲ ਅਗਲੀ ਖ਼ਬਰ ਬਿਜਲੀ ਸੋਧ ਐਕਟ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵਿਸ਼ਾਲ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।