18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਕੈਪਟਨ ਸੰਦੀਪ ਸੰਧੂ ਵਲੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ/ਸੰਮਤੀ ਉਮੀਦਵਾਰਾਂ ਨੂੰ ਵੋਟ ਲਈ ਚੋਣ ਮੀਟਿੰਗਾਂ

ਅਜੀਤ ਡੈਸਕ 09-12-2025
ਮੁੱਲਾਂਪੁਰ-ਦਾਖਾ, 8 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤਰੀ ਹਲਕੇ 25 ਸੰਮਤੀ ਜ਼ੋਨਾਂ 'ਚ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਹਲਕਾ ਦਾਖਾ ਕੈਪਟਨ ਸੰਦੀਪ ਸੰਧੂ, ਮਨਪ੍ਰੀਤ ਸਿੰਘ ਈਸੇਵਾਲ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਦਰਸ਼ਨ ਸਿੰਘ ਬੀਰਮੀ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਸਰਪੰਚ ਸਾਧੂ ਸਿੰਘ ਕਲੇਰ, ਕਰਨੈਲ ਸਿੰਘ ਗਿੱਲ ਮੁੱਲਾਂਪੁਰ ਵਲੋਂ ਆਪਣੇ ਉਮੀਦਵਾਰਾਂ ਨੂੰ ਵੋਟ ਲਈ ਨੁੱਕੜ ਮੀਟਿੰਗਾਂ ਨਿਰੰਤਰ ਜਾਰੀ ਹੈ | ਹਲਕਾ ਦਾਖਾ 'ਚ ਚੋਣ ਮੀਟਿੰਗਾਂ ਨੂੰ ਸੰਬੋਧਨ ਸਮੇਂ ਆਪਣੇ ਸੰਮਤੀ ਉਮੀਦਵਾਰਾਂ ਦੇ ਚੋਣ ਨਿਸ਼ਾਨ ਹੱਥ ਪੰਜਾ ਲਈ ਵੋਟ ਦੀ ਮੰਗ ਕਰ ਰਹੇ ਕੈਪਟਨ ਸੰਦੀਪ ਸੰਧੂ ਵਲੋਂ ਹਰ ਚੋਣ ਮੀਟਿੰਗ 'ਚ ਇਹੋ ਕਿਹਾ ਜਾਂਦਾ ਕਿ ਇਹ ਚੋਣਾਂ ਸਾਡੀ ਪਿਛਲੇ 7 ਵਰਿ੍ਹਆਂ ਦੀ ਕਾਰਗੁਜ਼ਾਰੀ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦਾ ਅਧਾਰ ਅਤੇ ਪੈਮਾਨਾ ਹੈ | ਵਿਧਾਨ ਸਭਾ ਹਲਕਾ ਦਾਖਾ 'ਚ ਪੰਚਾਇਤ ਸੰਮਤੀ ਜ਼ੋਨ ਸਿੱਧਵਾਂ ਬੇਟ, ਸਲੇਮਪੁਰਾ, ਰਾਊਵਾਲ, ਭੂੰਦੜੀ, ਆਲੀਵਾਲ, ਸਵੱਦੀ ਕਲਾਂ, ਮਾਜਰੀ, ਦਾਖਾ, ਮੁੱਲਾਂਪੁਰ, ਛਪਾਰ, ਧੂਲਕੋਟ, ਫੱਲੇਵਾਲ, ਗੁੱਜਰਵਾਲ, ਢੈਪਈ, ਛੋਕਰ, ਬੱਦੋਵਾਲ, ਜਾਂਗਪੁਰ, ਮੋਹੀ, ਰਕਬਾ, ਮਾਨ (ਚੌਂਕੀਮਾਨ), ਸੋਹੀਆਂ, ਢੋਲਣ, ਰੂੰਮੀ, ਬਸੈਮੀ, ਗੁੜੇ ਸੰਮਤੀ ਜ਼ੋਨਾਂ ਲਈ ਕਾਂਗਰਸ ਪਾਰਟੀ ਉਮੀਦਵਾਰਾਂ ਨੂੰ ਲੋਕਤੰਤਰੀ ਭਾਵਨਾ ਮਜ਼ਬੂਤ ਕਰਨ ਲਈ ਹੱਥ ਪੰਜਾ ਚੋਣ ਨਿਸ਼ਾਨ 'ਤੇ ਮੋਹਰ ਦੀ ਮੰਗ ਕਰ ਰਹੇ ਹਨ | ਹਲਕਾ ਦਾਖਾ 'ਚ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ/ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਵੀ ਆਪਣੇ ਉਮੀਦਵਾਰਾਂ ਲਈ ਵੋਟ ਦੀ ਮੰਗ ਕੀਤੀ ਜਾ ਰਹੀ ਹੈ | ਹਲਕਾ ਦਾਖਾ ਅੰਦਰ ਚੋਣ ਮੀਟਿੰਗਾਂ 'ਚ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਦਾ ਬੜਾ ਵੱਡਾ ਮਹੱਤਵ ਹੈ, ਕਿਉਂਕਿ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵਿਚ ਜਿੱਤਾਂ 2027 ਵਿਧਾਨ ਸਭਾ ਚੋਣ ਵਿਚ ਵੱਡਾ ਅਸਰ ਛੱਡਣਗੀਆਂ |
ਪਿਛਲੀ ਖ਼ਬਰ ਚੀਮਨਾ 'ਚ ਵਿਸ਼ਾਲ ਇਕੱਠ ਨੇ ਦਿੱਤਾ ਦੀਦਾਰ ਸਿੰਘ ਮਲਕ ਦੀ ਜਿੱਤ ਦਾ ਸੰਕੇਤ ਅਗਲੀ ਖ਼ਬਰ ਸਰਕਾਰਾਂ ਲੋਕਾਂ ਨੂੰ ਆਰਥਿਕ ਗ਼ੁਲਾਮ ਬਣਾਉਣ ਤੋਂ ਬਾਜ਼ ਆਉਣ- ਕੋਟ ਪਨੈਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।