29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਡਾ. ਕੇ.ਐੱਨ.ਐੱਸ. ਕੰਗ ਦੀ ਅਗਵਾਈ 'ਚ 25 ਸੰਮਤੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ

ਅਜੀਤ ਡੈਸਕ 05-12-2025
ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤੀ ਰਾਜ ਦਾ ਸੰਕਲਪ ਪੇਂਡੂ ਖੇਤਰ ਨੂੰ ਸੁਚਾਰੂ ਢੰਗ ਨਾਲ ਵਿਕਾਸ ਦੀਆਂ ਲੀਹਾਂ 'ਤੇ ਤੋਰਨ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ | ਵਿਧਾਨ ਸਭਾ ਹਲਕਾ ਦਾਖਾ 'ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ ਦੀ ਅਗਵਾਈ ਹੇਠ ਮੁੱਲਾਂਪੁਰ ਪੰਚਾਇਤ ਸੰਮਤੀ ਦੇ 25 ਜ਼ੋਨਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਸਮੇਂ ਡਾ: ਕੰਗ ਨਾਲ ਵਿਜੈ ਬਿਕਟਰ ਜਾਂਗਪੁਰ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਸੁਖਦੇਵ ਸਿੰਘ ਧਾਲੀਵਾਲ, ਮੁਕੇਸ਼ ਬਾਂਸਲ, ਹੋਰ ਮੌਜੂਦ ਰਹੇ | ਜੀ.ਟੀ.ਬੀ ਕਾਲਜ ਦਾਖਾ ਵਿਖੇ ਰਿਟਰਨਿੰਗ ਅਫ਼ਸਰ-ਕਮ ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ, ਏ.ਆਰ.ਓ-ਕਮ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਕੋਲ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ ਸਮੇਂ ਆਮ ਆਦਮੀ ਪਾਰਟੀ ਦੇ ਅਨੁਸੂਚਿਤ ਜਾਤੀ ਰਾਖਵਾਂ ਪੰਚਾਇਤ ਸੰਮਤੀ ਜ਼ੋਨ ਮੋਹੀ ਲਈ ਸੁਖਜੀਵਨ ਸਿੰਘ, ਸੰਮਤੀ ਜ਼ੋਨ ਦਾਖਾ ਕੁਲਜੀਤ ਕੌਰ ਸੇਖੋਂ, ਪੰਚਾਇਤ ਸੰਮਤੀ ਜ਼ੋਨ ਮਾਜਰੀ ਹਰਪ੍ਰੀਤ ਸਿੰਘ ਸਰਾਂ, ਜ਼ੋਨ ਮੁੱਲਾਂਪੁਰ ਜਸਪ੍ਰੀਤ ਸਿੰਘ, ਅਨੁਸੂਚਿਤ ਜਾਤੀ ਔਰਤਾਂ ਲਈ ਸੰਮਤੀ ਜ਼ੋਨ ਰਕਬਾ ਹਰਦੀਪ ਕੌਰ, ਸੰਮਤੀ ਜ਼ੋਨ ਮਾਨ ਅਵਤਾਰ ਸਿੰਘ, ਸੰਮਤੀ ਜ਼ੋਨ ਸੋਹੀਆਂ ਭਜਨ ਕੌਰ, ਜ਼ੋਨ ਢੋਲਣ ਸਵਰਨਜੀਤ ਕੌਰ, ਜ਼ੋਨ ਰੂੰਮੀ ਜਸਵੀਰ ਕੌਰ, ਜ਼ੋਨ ਬਸੈਮੀ ਸਤਵਿੰਦਰ ਸਿੰਘ, ਸੰਮਤੀ ਜ਼ੋਨ ਗੁੜੇ ਗੁਰਪ੍ਰੀਤ ਕੌਰ, ਸੰਮਤੀ ਜ਼ੋਨ ਸਿੱਧਵਾਂ ਬੇਟ ਪਰਮਿੰਦਰ ਸਿੰਘ, ਜ਼ੋਨ ਸਲੇਮਪੁਰਾ ਗੁਰਜੀਤ ਕੌਰ, ਜ਼ੋਨ ਰਾਊਵਾਲ ਸੁਖਵਿੰਦਰ ਸਿੰਘ, ਜ਼ੋਨ ਭੂੰਦੜੀ ਜਸਵਿੰਦਰ ਸਿੰਘ, ਜ਼ੋਨ ਆਲੀਵਾਲ ਤੇਜਪਾਲ ਸਿੰਘ, ਜ਼ੋਨ ਸਵੱਦੀ ਕਲਾਂ ਗੁਰਸੇਵਕ ਸਿੰਘ, ਜ਼ੋਨ ਛਪਾਰ ਮਨਜੀਤ ਸਿੰਘ, ਜ਼ੋਨ ਧੂਲਕੋਟ ਰਛਪਾਲ ਸਿੰਘ, ਜ਼ੋਨ ਫੱਲੇਵਾਲ ਬਲਜਿੰਦਰ ਕੌਰ, ਜ਼ੋਨ ਗੁੱਜਰਵਾਲ ਰਣਜੀਤ ਸਿੰਘ, ਜ਼ੋਨ ਢੈਪਈ ਰਮਨਦੀਪ ਕੌਰ, ਜ਼ੋਨ ਛੋਕਰਾਂ ਹਰਜਿੰਦਰ ਕੌਰ, ਜ਼ੋਨ ਬੱਦੋਵਾਲ ਸੰਦੀਪ ਸਿੰਘ, ਜ਼ੋਨ ਜਾਂਗਪੁਰ ਰਮਨਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ | ਜੀ.ਟੀ.ਬੀ ਕਾਲਜ ਦਾਖਾ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜਮ੍ਹਾਂ ਕਰਵਾਉਣ ਸਮੇਂ ਡਾ: ਕੰਵਲ ਨੈਨ ਸਿੰਘ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਵਿਕਾਸ ਦੇ ਬਲਬੂਤੇ 'ਤੇ ਇਹ ਚੋਣਾਂ ਜਿੱਤੇਗੀ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਜੋਤ ਕੌਰ ਗਰੇਵਾਲ ਵਲੋਂ ਪਮਾਲੀ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਹੰਬੜਾਂ ਜ਼ੋਨ ਤੋਂ 'ਆਪ' ਦੇ ਆਗੂ ਮੋਹਨ ਵਿਰਕ ਵਲੋਂ ਬਲਾਕ ਸੰਮਤੀ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।