ਹੰਬੜਾਂ, 4 ਦਸੰਬਰ (ਮੇਜਰ ਹੰਬੜਾਂ)-ਬਲਾਕ ਸੰਮਤੀ ਜ਼ੋਨ ਹੰਬੜਾਂ ਤੋਂ ਯੂਥ ਆਗੂ ਕਾਰਜ ਸਿੰਘ ਬਾਠ ਵਲੋਂ ਹਲਕਾ ਗਿੱਲ ਦੇ ਅਬਜ਼ਰਵਰ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਸਰਕਲ ਪ੍ਰਧਾਨ ਜਥੇ. ਕਰਮਜੀਤ ਸਿੰਘ ਮਲਕਪੁਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਵਜੋਂ ਕਸਬਾ ਹੰਬੜਾਂ ਤੋਂ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਅੱਜ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਅਤੇ ਅਕਾਲੀ ਆਗੂ ਭੁਪਿੰਦਰ ਸਿੰਘ ਮਠਾੜੂ ਨੇ ਵਰਕਿੰਗ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ | ਇਸ ਮੌਕੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਆਗੂ ਅਵਤਾਰ ਸਿੰਘ ਤਾਰੀ ਚੀਮਾ, ਪੰਚ ਗੁਰਚਰਨ ਸਿੰਘ ਬਾਠ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਦਰਜ ਕਰੇਗਾ, ਕਿਉਂਕਿ ਲੋਕਾਂ ਦਾ 'ਆਪ' ਸਰਕਾਰ ਤੋਂ ਭਰੋਸਾ ਉੱਠ ਚੁੱਕਿਆ ਹੈ ਤੇ ਲੋਕ ਹੁਣ ਪ੍ਰੀਸ਼ਦ ਚੋਣਾਂ 'ਚ ਅਕਾਲੀ ਦਲ ਨੂੰ ਜਿਤਾ ਕੇ ਸੂਬੇ 'ਚ 2027 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕਰਨਗੇ | ਇਸ ਮੌਕੇ ਅਕਾਲੀ ਆਗੂ ਮੇਜਰ ਸਿੰਘ ਚੀਮਾ, ਆੜ੍ਹਤੀ ਜਗਤਾਰ ਸਿੰਘ ਕੈਲੇ, ਪੰਚ ਸੁਖਜੀਤ ਸਿੰਘ ਬਾਠ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਪੰਚ ਅਜੀਤ ਸਿੰਘ ਢਿੱਲੋਂ, ਪੰਚ ਹਰਜਿੰਦਰ ਸਿੰਘ ਸਨੀ, ਸਾਬਕਾ ਸਰਪੰਚ ਬੂਟਾ ਸਿੰਘ ਤੂਰ, ਜਸਵੀਰ ਸਿੰਘ ਰਾਣਾ, ਸੁਖਵਿੰਦਰ ਸਿੰਘ ਮਠਾੜੂ, ਅਮਰ ਸਿੰਘ ਪੱਪੂ, ਪ੍ਰਮੋਦ ਕੁਮਾਰ ਰਾਜੂ, ਬੱਗਾ ਮੀਆਂ, ਦਾਰਾ ਸਿੰਘ ਤੂਰ, ਰਾਜੂ ਦੁਆਬੀਆ, ਐੱਮ.ਡੀ. ਹੰਬੜਾਂ, ਗੁਰਬਖਸ਼ ਸਿੰਘ ਬਾਠ, ਮੰਗਾ ਸਿੰਘ, ਸਰੀਫ ਸਿੰਘ, ਅਮਨ ਭੈਰੋਮੁੰਨਾਂ, ਸੁਪਰਵਾਈਜ਼ਰ ਸੁਰਜੀਤ ਸਿੰਘ, ਅਮਨਦੀਪ ਸਿੰਘ ਅਮਨਾ ਤੂਰ, ਪਰਮਿੰਦਰ ਸਿੰਘ ਧਾਲੀਵਾਲ, ਸਰਪੰਚ ਜਗਦੀਪ ਸਿੰਘ ਗੋਰਾ ਬਾਠ, ਅਵਤਾਰ ਸਿੰਘ ਸਰਾਂ, ਬਲਜੀਤ ਸਿੰਘ ਹੰਬੜਾਂ, ਸਨੀ ਖਹਿਰਾ, ਗੁਰਦੀਪ ਸਿੰਘ ਧਾਲੀਵਾਲ, ਮਨੀ ਢਿੱਲੋਂ, ਸੁਖਚੈਨ ਭੰਗੂ ਹੰਬੜਾਂ, ਦਿਲਪ੍ਰੀਤ ਸਿੰਘ ਬਾਠ ਸਮੇਤ ਹੋਰ ਅਕਾਲੀ ਵਰਕਰ ਵੱਡੀ ਗਿਣਤੀ 'ਚ ਮੌਜੂਦ ਸਨ |