01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਜ਼ਡਮ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦਾ ਸਨਮਾਨ

ਅਜੀਤ ਡੈਸਕ 01-06-2025
ਸਿੱਧਵਾਂ ਬੇਟ, 31 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਲੀਲਾਂ ਮੇਘ ਸਿੰਘ ਦੇ ਬਾਹਰਵਾਰ ਅਤੇ ਸ਼ੇਖਦੌਲਤ ਵਾਲੀ ਸੜਕ 'ਤੇ ਸਥਿਤ ਵਿਜ਼ਡਮ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਬੱਚਿਆਂ ਦਾ ਲੀਲਾਂ ਮੇਘ ਸਿੰਘ ਦੇ ਗੁਰਦੁਆਰਾ ਸਾਹਿਬ ਧਰਮਸ਼ਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਮੈਡਲ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਮੂਹ ਮੈਂਬਰਾਂ ਨੇ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਸਮੂਹ ਬੱਚਿਆਂ ਨੂੰ ਇੰਨ੍ਹਾਂ ਬੱਚਿਆਂ ਵਾਂਗ ਪੂਰੀ ਤਨਦੇਹੀ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਸਤੀਸ਼ ਕਾਲੜਾ ਅਤੇ ਪਿ੍ੰਸੀਪਲ ਮੈਡਮ ਅਨੀਤਾ ਕਾਲੜਾ ਨੇ ਇਸ ਉਪਰਾਲੇ ਲਈ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਬੱਚਿਆਂ ਨੂੰ ਪ੍ਰਬੰਧਕ ਕਮਟੀ ਵਲੋਂ ਲੰਗਰ ਵੀ ਛਕਾਇਆ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਸਤਵਿੰਦਰਜੀਤ ਕੌਰ, ਪੀ.ਆਰ.ਓ. ਕੁਲਬੀਰ ਕੌਰ, ਮੈਡਮ ਜਸਵੰਤ ਕੌਰ, ਮਾ: ਗਗਨਦੀਪ ਸਿੰਘ, ਮੈਡਮ ਹਰਪ੍ਰੀਤ ਕੌਰ, ਮੈਡਮ ਮੰਜੂ, ਮੈਡਮ ਕਿਰਨ ਤੋਂ ਇਲਾਵਾ ਸਟਾਫ਼ ਵੀ ਹਾਜ਼ਰ ਸੀ |
ਪਿਛਲੀ ਖ਼ਬਰ ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ ਬੱਸੀਆਂ ਵਿਖੇ ਮਾਪੇ-ਅਧਿਆਪਕ ਮਿਲਣੀ ਅਗਲੀ ਖ਼ਬਰ ਰੋਟਰੀ ਕਲੱਬ ਰਾਏਕੋਟ ਵਲੋਂ ਸ. ਸੋਭਾ ਸਿੰਘ ਪਬਲਿਕ ਸਕੂਲ 'ਚ ਪਾਣੀ, ਵਾਤਾਵਰਨ ਦੀ ਸੰਭਾਲ ਅਤੇ ਨਸ਼ਿਆਂ ਖਿਲਾਫ਼ ਜਾਗਰੂਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।