02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੂਮੇਨ ਦੇ ਖੇਡ ਵਿਭਾਗ ਵਲੋਂ ਇਸ ਸਾਲ ਵੀ ਸ਼ਾਨਦਾਰ ਪ੍ਰਾਪਤੀਆਂ ਦਾ ਸਿਲਸਿਲਾ ਸ਼ੁਰੂ <br/>

ਅਜੀਤ ਡੈਸਕ 30-12-2025
ਦਸੂਹਾ, 29 ਦਸੰਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਖੇਡ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇਸ ਸਾਲ ਵੀ ਖੇਡ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇਸ ਸਾਲ ਵੀ ਪਿਛਲੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲਿਆਂ ਵਿਚੋਂ ਆਪਣਾ ਸਿੱਕਾ ਜਮਾਇਆ ਅਤੇ ਆਪਣੀ ਖੇਡ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਕਾਲਜ ਦੇ ਨਾਮ ਨੂੰ ਚਾਰ ਚੰਨ ਲਾ ਦਿੱਤੇ ਹਨ | ਕਾਲਜ ਦੀ ਐਥਲੈਟਿਕ ਟੀਮ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ ਕਾਲਜ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕਰ ਕੇ 2025—26 ਦੇ ਵਰ੍ਹੇ ਵਿਚ ਪ੍ਰਾਪਤੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ | ਕਾਲਜ ਦੀ ਅਮਨਦੀਪ ਕੌਰ ਨੇ 800 ਮੀ. ਦੌੜ ਵਿਚ ਗੋਲਡ ਮੈਡਲ , ਪੂਜਾ ਨੇ 1500 ਮੀ. ਵਿਚ ਬਰਾਊਜ਼ ਮੈਡਲ, ਦਿ੍ਸ਼ਟੀ ਨੇ 200 ਮੀ. ਵਿਚ ਬਰਾਊਜ਼ ਮੈਡਲ, ਮੁਸਕਾਨ ਨੇ 21 ਕਿ.ਮੀ. ਵਿਚ ਸਿਲਵਰ ਮੈਡਲ ਅਤੇ ਆਰਤੀ ਨੇ 2100 ਕਿ.ਮੀ. ਵਿਚ ਬਰਾਊਜ਼ ਮੈਡਲ ਪ੍ਰਾਪਤ ਕੀਤਾ |ਲੰਬੀ ਛਾਲ ਅਤੇ ਟਿ੍ਪਲ ਜੰਪ ਵਿਚ ਪਲਵੀ ਸ਼ਰਮਾ ਨੇ ਦੋ ਬਰਾਂਊਜ਼ ਮੈਡਲ ਜਿੱਤੇ | 400 ਰਿਲੇਅ ਵਿਚ ਖਿਡਾਰਨਾਂ ਦਿ੍ਸ਼ਟੀ, ਪੂਜਾ, ਅਮਨਦੀਪ ਕੌਰ ਅਤੇ ਲਵਪ੍ਰੀਤ ਕੌਰ ਨੇ ਬਰਾਊਜ਼ ਮੈਡਲ ਹਾਸਿਲ ਕੀਤੇ | 100 ਰਿਲੇਅ ਵਿਚ ਦਿ੍ਸ਼ਟੀ, ਪੂਜਾ, ਅਮਨਦੀਪ ਕੌਰ ਅਤੇ ਹਰਪ੍ਰੀਤ ਕੌਰ ਨੇ ਬਰਾਊਜ਼ ਮੈਡਲ ਹਾਸਿਲ ਕੀਤੇ | 3000 ਵਿਚ ਅਮਨਦੀਪ ਕੌਰ ਨੇ ਬਰਾਊਜ਼ ਮੈਡਲ ਜਿੱਤਿਆ | ਵਿਦਿਆਰਥਣਾਂ ਤੇ ਵਿਭਾਗ ਦੇ ਮੁਖੀ ਪਰਮਿੰਦਰ ਕੌਰ ਢਿੱਲੋਂ ਦਾ ਕਾਲਜ ਪਹੁੰਚਣ ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਰੰਧਾਵਾ, ਉਪ ਪ੍ਰਧਾਨ ਸਰਦਾਰ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਸਰਦਾਰ ਦੀਪ ਗਗਨ ਸਿੰਘ ਗਿੱਲ, ਸੈਕਟਰੀ ਸਰਦਾਰ ਭੁਪਿੰਦਰ ਸਿੰਘ ਰੰਧਾਵਾ, ਜੁਆਇੰਟ ਸੈਕਟਰੀ ਸਰਦਾਰ ਮਹਿੰਦਰ ਸਿੰਘ, ਪਿ੍ੰਸੀਪਲ ਡਾ. ਵਰਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਨਿੱਘਾ ਸਵਾਗਤ ਕੀਤਾ |

ਪਿਛਲੀ ਖ਼ਬਰ ਸੰਮਤੀ ਮੈਂਬਰ ਵਿਕਰਮ ਸਿੰਘ ਵਲੋਂ ਸਰਬਜੋਤ ਸਾਬੀ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਮੂਲੀਅਤ <br/> ਅਗਲੀ ਖ਼ਬਰ ਸਵ. ਬੀਬੀ ਕੁਲਵੰਤ ਕੌਰ ਨੂੰ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।