07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੇਂਡੂ ਵਿਕਾਸ ਨੂੰ ਰਫ਼ਤਾਰ ਦੇਵੇਗਾ 'ਵੀ ਬੀ. ਜੀ ਰਾਮ ਜੀ' ਕਾਨੂੰਨ - ਰਘੁਨਾਥ ਰਾਣਾ <br/>

ਅਜੀਤ ਡੈਸਕ 30-12-2025
ਰਾਮਗੜ੍ਹ ਸੀਕਰੀ, 29 ਦਸੰਬਰ (ਕਟੋਚ)- ਮਨਰੇਗਾ ਕਾਨੂੰਨ ਦਾ ਨਾਂ ਬਦਲ ਕੇ ਵੀ. ਬੀ. ਜੀ. ਰਾਮ ਜੀ ਰੱਖਣ ਅਤੇ ਇਸ ਨੂੰ ਨਵੇਂ ਰੂਪ ਵਿਚ ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਜ਼ੋਰਦਾਰ ਪ੍ਰਸ਼ੰਸਾ ਕਰਦਿਆਂ ਦਸੂਹਾ ਭਾਜਪਾ ਦੇ ਹਲਕਾ ਇੰਚਾਰਜ ਰਘੁਨਾਥ ਰਾਣਾ ਨੇ ਕਿਹਾ ਕਿ ਕੇਂਦਰ ਹੋਵੇ ਜਾਂ ਰਾਜ ਸਰਕਾਰ, ਉਨ੍ਹਾਂ ਦੀ ਕੋਈ ਵੀ ਯੋਜਨਾ ਤਾਂ ਹੀ ਅਸਲ ਵਿਚ ਧਰਾਤਲ 'ਤੇ ਸਫਲ ਮੰਨੀ ਜਾਂਦੀ ਹੈ ਜਦੋਂ ਉਸ ਦਾ ਪੂਰਾ ਲਾਭ ਯੋਗ ਅੰਤਿਮ ਵਿਅਕਤੀ ਤੱਕ ਆਸਾਨੀ ਨਾਲ ਪਹੁੰਚੇ | ਜੀ ਰਾਮ ਜੀ ਯੋਜਨਾ ਵਿਚ ਵੱਡੇ ਬਦਲਾਅ ਕਰਦੇ ਹੋਏ ਇਸ ਨੂੰ ਸਿਰਫ਼ ਰੋਜ਼ਗਾਰ ਤੱਕ ਹੀ ਸੀਮਤ ਨਹੀਂ ਰੱਖਿਆ ਗਿਆ, ਸਗੋਂ ਪੇਡੂ ਆਤਮ ਨਿਰਭਰਤਾ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ | ਵਿਰੋਧੀ ਪਾਰਟੀਆਂ ਵਲੋਂ ਇਸ ਨਵੇਂ ਕਾਨੂੰਨ ਦੀ ਕੀਤੀ ਜਾ ਰਹੀ ਨਿਖੇਧੀ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ | ਉਨ•ਾਂ ਕਿਹਾ ਕਿ ਉਕਤ ਕਾਨੂੰਨ ਗ਼ਰੀਬ ਤੇ ਪੇਂਡੂ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ |

ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਸੰਬੰਧੀ 9 ਦਿਨਾਂ ਗੁਰਮਤਿ ਸਮਾਗਮ ਤੇ ਚੇਤਨਾ ਮਾਰਚ ਕੱਢਿਆ <br/> ਅਗਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮਿ੍ਤਸਰ ਨੇ ਨਿਧੀ ਆਪਣੇ ਨਿਕਟ 2.0 ਪ੍ਰੋਗਰਾਮ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।