12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪੰਜਾਬ ਖਾਦੀ ਮੰਡਲ ਵਲੋਂ ਮਾਹਿਲਪੁਰ 'ਚ ਖਾਂਦੀ ਭੰਡਾਰ ਦੇ ਸ਼ੋਅਰੂਮ ਦਾ ਉਦਘਾਟਨ <br/>

ਅਜੀਤ ਡੈਸਕ 29-12-2025
ਮਾਹਿਲਪੁਰ, 28 ਦਸੰਬਰ (ਰਜਿੰਦਰ ਸਿੰਘ)-ਪੰਜਾਬ ਖਾਦੀ ਮੰਡਲ ਵੱਲੋਂ ਮਾਹਿਲਪੁਰ ਵਿਖੇ ਨਵੇਂ ਸ਼ੋਅਰੂਮ ਖੋਲ੍ਹਣ ਮੌਕੇ ਸਾਦਾ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾ ਹਵਨ ਜੱਗ ਕਰਵਾਇਆ ਗਿਆ ਉਪਰੰਤ ਵਿਸ਼ੇਸ਼ ਤੌਰ 'ਤੇ ਪਹੁੰਚੇ ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਵੱਲੋਂ ਇਸ ਸ਼ੋਅਰੂਮ ਦਾ ਉਦਘਾਟਨ ਕੀਤਾ | ਇਸ ਮੌਕੇ ਸਰਕਾਰੀ ਕਰਮਚਾਰੀ ਮੈਨੇਜਰ ਸਤਨਾਮ ਸਿੰਘ ਪਰਮਾਰ ਨੇ ਦੱਸਿਆ ਕਿ ਇਸ ਸ਼ੋ ਰੂਮ 'ਚ ਖਾਂਦੀ ਦੇ ਤਿਆਰ ਕੀਤੇ ਕੱਪੜੇ ਅਤੇ ਖਾਂਦੀ ਭੰਡਾਰ ਦਾ ਸਾਰਾ ਸਮਾਨ ਮਿਲੇਗਾ | ਇਸ ਮੌਕੇ ਚੇਅਰਮੈਨ ਸੁਦੇਸ਼ ਕੁਮਾਰ ਆਦਮਪੁਰ, ਪ੍ਰਦੀਪ ਕੁਮਾਰ, ਬਲਵੀਰ ਸਿੰਘ ਸੁਜਾਨਪੁਰ, ਦੇਵੀ ਦਾਸ ਚੰਡੀਗੜ੍ਹ, ਸੋਹਣ ਲਾਲ ਚੰਡੀਗੜ੍ਹ, ਸ਼ਕਤੀ ਚੰਡੀਗੜ੍ਹ, ਕੌਂਸਲਰ ਬਲਦੇਵ ਸਿੰਘ, ਰਾਜ ਕੁਮਾਰ ਰਾਜੂ,ਨਰਿੰਦਰ ਪਾਲ ਸਿੰਘ ਵਿਸ਼ਨੂੰ ਦੱਤ, ਨੰਬਰਦਾਰ ਸਾਹਿਬ ਸਿੰਗ ਗੰਧੋਵਾਲ, ਅੰਮਿ੍ਤ ਰਾਮ, ਲਖਵੀਰ ਸਿੰਘ ਲੱਕੀ, ਗੁਪਾਲ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਗੜ੍ਹਸ਼ੰਕਰ ਸ਼ਹਿਰ ਦੀ ਹੋਈ ਨਵੀਂ ਵਾਰਡ-ਬੰਦੀ ਨੇ ਵਿਗਾੜਿਆ ਸ਼ਹਿਰ ਦਾ ਨਕਸ਼ਾ-ਲਾਲੀ <br/> ਅਗਲੀ ਖ਼ਬਰ ਦੋਆਬਾ ਵਾਤਾਵਰਨ ਪ੍ਰੇਮੀ ਕਮੇਟੀ ਵਲੋਂ ਬਜ਼ੁਰਗਾਂ ਦੀ ਯਾਦ 'ਚ ਬੂਟਿਆਂ ਦਾ ਲੰਗਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।