10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮੀਰੀ-ਪੀਰੀ ਸੁਸਾਇਟੀ ਦੇ ਵਿਦਿਆਰਥੀ ਵਲੋਂ ਬਾਬਾ ਹਰਿਵੱਲਭ ਸੰਗੀਤ ਪ੍ਰਤੀਯੋਗਤਾ 'ਚ ਤੀਸਰਾ ਸਥਾਨ ਹਾਸਿਲ <br/>

ਅਜੀਤ ਡੈਸਕ 29-12-2025
ਦਸੂਹਾ 28 ਦਸੰਬਰ (ਭੁੱਲਰ)- ਮੀਰੀ-ਪੀਰੀ ਸੇਵਾ ਸੁਸਾਇਟੀ ਦੇ ਵਿਦਿਆਰਥੀ ਨੇ ਬਾਬਾ ਹਰਬੱਲਬ ਮਹਾ ਸਭਾ ਵਲੋਂ ਕਰਵਾਈ ਸੰਗੀਤ ਪ੍ਰਤੀਯੋਗਤਾ ਵਿਚ ਸੰਗੀਤ ਗਾਇਣ ਜੂਨੀਅਰ ਕੈਟਾਗਰੀ ਵਿਚ ਤੀਸਰਾ ਸਥਾਨ ਹਾਸਲ ਕਰਕੇ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਮੀਰੀ-ਪੀਰੀ ਸੇਵਾ ਸੁਸਾਇਟੀ ਦੇ ਪ੍ਰਧਾਨ ਸ. ਮਨਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਸੁਸਾਇਟੀ ਦੇ ਵਿਦਿਆਰਥੀ ਸੁਖਜੋਤ ਸਿੰਘ ਸਪੁੱਤਰ ਗੁਰਪਿੰਦਰ ਸਿੰਘ ਨੇ ਬਾਬਾ ਹਰਿਵੱਲਭ ਮਹਾਂਸਭਾ ਦੁਆਰਾ ਕਰਵਾਈ ਗਈ ਸੰਗੀਤ ਪ੍ਰਤੀਯੋਗਤਾ ਵਿਚ ਸੰਗੀਤ ਗਾਇਣ ਜੂਨੀਅਰ ਕੈਟਾਗਰੀ ਵਿਚ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਇਲਾਕੇ ਅਤੇ ਸੰਸਥਾ ਦਾ ਮਾਣ ਵਧਾਇਆ ਹੈ | ਜ਼ਿਕਰਯੋਗ ਹੈ ਕਿ ਸ੍ਰੀ ਬਾਬਾ ਹਰਿਵੱਲਭ ਮਹਾਂਸਭਾ ਦੁਆਰਾ ਇਸ ਸਾਲ 150 ਸਾਲਾ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ ਵਿਸ਼ੇਸ਼ ਰੂਪ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ ਹੈ | ਸੁਖਜੋਤ ਸੰਸਥਾ ਦੁਆਰਾ ਚਲਾਈ ਜਾ ਰਹੀ ਗੁਰਬਾਣੀ ਕੀਰਤਨ ਅਕਾਦਮੀ ਦੇ ਇੰਚਾਰਜ ਡਾ. ਕੁਲਵਿੰਦਰ ਸਿੰਘ ਕੋਲੋਂ ਗੁਰਬਾਣੀ ਕੀਰਤਨ ਅਤੇ ਸ਼ਾਸਤਰੀ ਸੰਗੀਤ ਦੀ ਵਿਧੀਵਤ ਤਾਲੀਮ ਲੈ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਭਵਿੱਖ ਵਿਚ ਗੁਰੂ ਸਾਹਿਬ ਦੁਆਰਾ ਬਖ਼ਸ਼ਿਸ਼ ਕੀਤੀ ਸ਼ਬਦ ਕੀਰਤਨ ਦੀ ਰਾਗਾਤਮਿਕ ਪਰੰਪਰਾ ਅਤੇ ਸ਼ਾਸਤਰੀ ਸੰਗੀਤ ਗਾਇਣ ਦੇ ਪ੍ਰਚਾਰ-ਪਾਸਾਰ ਲਈ ਆਪਣਾ ਜੀਵਨ ਬਿਤਾਉਣਾ ਚਾਹੁੰਦਾ ਹੈ | ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਮਣਕੂ, ਮਨਦੀਪ ਸਿੰਘ ਢੀਂਡਸਾ, ਆਕਾਸ਼ਦੀਪ ਸਿੰਘ ਬੌਬੀ, ਹਰਦੀਪ ਸਿੰਘ ਬੋਦਲ , ਮੈਨੇਜਰ ਸਰਬਜੀਤ ਸਿੰਘ ਟੇਰਕਿਆਣਾ, ਕੋਚ ਕੁਲਵਿੰਦਰ ਸਿੰਘ, ਪਰਮਜੀਤ ਸਿੰਘ ਘੁੰਮਣ, ਦਲਬੀਰ ਸਿੰਘ, ਬੀਬੀ ਗੁਰਪ੍ਰੀਤ ਕੌਰ ਢੀਂਡਸਾ, ਬੀਬੀ ਰਣਜੀਤ ਕੌਰ, ਐਡਵੋਕੇਟ ਸੁਰਿੰਦਰ ਸਿੰਘ ਆਦਿ ਨੇ ਉਸ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਮੇਹਟੀਆਣਾ ਪੁਲਿਸ ਵਲੋਂ 77 ਗ੍ਰਾਮ ਹੈਰੋਇਨ ਤੇ ਨਸ਼ੇੜੀ ਸਮੇਤ 3 ਕਾਬੂ <br/> ਅਗਲੀ ਖ਼ਬਰ ਵੀਰ ਬਾਲ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।