ਦਸੂਹਾ, 8 ਦਸੰਬਰ (ਭੁੱਲਰ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਪਿ੍ੰਸੀਪਲ ਸੰਜੀਵ ਕੁਮਾਰ ਦੀ ਅਗਵਾਈ ਵਿਚ ਚੱਲ ਰਹੇ ਵਿਕਾਸ ਦੇ ਕੰਮਾਂ ਵਿਚ ਨਗਰ ਕੌਂਸਲਰ ਯੋਵਨ ਬੱਸੀ ਦੀ ਪੇ੍ਰਰਨਾ ਸਦਕਾ ਕਿਲ੍ਹਾ ਕਿ੍ਕੇਟ ਕਲੱਬ ਦੇ ਮੈਂਬਰਾਂ ਵਲੋਂ ਪਿੰ੍ਰਸੀਪਲ ਸੰਜੀਵ ਕੁਮਾਰ ਨੂੰ 11000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਸੰਜੀਵ ਕੁਮਾਰ ਨੇ ਉਨ੍ਹਾਂ ਦਾ ਸਕੂਲ ਵਿਚ ਚੱਲ ਰਹੇ ਕੰਮਾਂ ਲਈ ਕੀਤੇ ਉਨ੍ਹਾਂ ਦੇ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਤੇ ਪਿ੍ੰਸੀਪਲ ਸਾਹਿਬ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਇਸ ਇਕ ਸਦੀ ਪੁਰਾਣੇ ਲੜਕੀਆਂ ਦੇ ਸਕੂਲ ਵਿਚ ਸੁਵਿਧਾ ਲਈ ਕੀਤੇ ਜਾ ਰਹੇ ਕੰਮਾਂ ਲਈ ਵੱਧ ਤੋਂ ਵੱਧ ਦਾਨ ਦੇ ਕੇ ਯੋਗਦਾਨ ਪਾਓ | ਇਸ ਮੌਕੇ ਲੈਕਚਰਾਰ ਪੰਕਜ ਰੱਤੀ, ਲੈਕਚਰਾਰ ਜਸਪਿੰਦਰ ਸਿੰਘ, ਹਰਜਿੰਦਰ ਸਿੰਘ ਡੀ. ਪੀ. ਈ., ਨਰਿੰਦਰ ਕੁਮਾਰ ਭੱਟੀ, ਸੰਜੂ ਖੁੱਲਰ, ਬਲਵੰਤ ਸਿੰਘ ਆਦਿ ਹਾਜ਼ਰ ਸਨ |