16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸਰਕਾਰ ਦੇ ਕੰਮਾਂ ਤੋਂ ਖ਼ੁਸ਼ ਹੋ ਕੇ ਲੋਕ ਜਿਤਾਉਣਗੇ 'ਆਪ' ਦੇ ਉਮੀਦਵਾਰ- ਆਗੂ <br/>

ਅਜੀਤ ਡੈਸਕ 09-12-2025
ਮਾਹਿਲਪੁਰ, 8 ਦਸੰਬਰ (ਰਜਿੰਦਰ ਸਿੰਘ)-ਸੂਬੇ ਦੀ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਬਲਾਕ ਸੰਮਤੀ ਦੀਆਂ ਚੋਣਾਂ 'ਚ ਲੋਕ ਭਗਵੰਤ ਮਾਨ ਦੀ ਸਰਕਾਰ ਵਲੋਂ ਲੋਕ ਪੱਖੀ ਕੀਤੇ ਕਾਰਜਾਂ ਤੋਂ ਖ਼ੁਸ਼ ਹੋ ਕੇ ਜ਼ਿਲ੍ਹਾ ਤੇ ਸੰਮਤੀ ਚੋਣਾਂ 'ਚ ਆਪ ਦੇ ਉਮੀਦਵਾਰ ਨੂੰ ਵੱਡੇ ਪੱਧਰ 'ਤੇ ਵੋਟਾਂ ਪਾ ਕੇ ਉਮੀਦਵਾਰਾਂ ਨੂੰ ਜਿਤਾਉਣਗੇ | ਇਨ੍ਹਾਂ ਵਿਚਾਰ ਜੋਨ ਟੂਟੋ ਮਜਾਰਾ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਆਮ ਆਦਮੀ ਪਾਰਟੀ ਦੇ ਪੜੇ ਲਿਖੇ, ਸੂਝਵਾਨ ਉਮੀਦਵਾਰ ਮੈਡਮ ਚਰਨਜੀਤ ਕੌਰ ਸਰਪੰਚ ਹਵੇਲੀ ਦੇ ਹੱਕ 'ਚ ਪਿੰਡ ਬਹਿਬਲਪੁਰ ਵਿਖੇ ਪ੍ਰਚਾਰ ਕਰਦੇ ਹੋਏ ਵਾਇਸ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਸ਼ਸ਼ੀ ਬੰਗੜ, 'ਆਪ' ਆਗੂ ਗੁਰਮੇਲ ਸਿੰਘ ਕੋਟਫਤੂਹੀ, ਸਰਪੰਚ ਰਾਮ ਕੁਮਾਰ ਠੁਆਣਾ, ਸਰਪੰਚ ਹਰਪ੍ਰੀਤ ਸਿੰਘ ਠੀਂਡਾ, ਸਾਬਕਾ ਸਰਪੰਚ ਕੁਲਵੀਰ ਸਿੰਘ ਠੀਂਡਾ, ਰਮੇਸ਼ ਕੁਮਾਰ ਸਾਬਕਾ ਸਰਪੰਚ ਪੰਡੋਰੀ ਲੱਧਾ ਸਿੰਘ, ਜਸਪਾਲ ਸਿੰਘ ਬਹਿਬਲਪੁਰ, ਬਰਿੰਦਰ ਸਿੰਘ ਬਹਿਬਲਪੁਰ, ਡਾ. ਜਗਤਾਰ ਮਿਸਤਰੀ ਕੋਟਫਤੂਹੀ, ਕੌਂਸਲਰ ਬਲਦੇਵ ਸਿੰਘ, ਸੰਦੀਪ ਹਵੇਲੀ ਯੂਥ ਆਗੂ, ਮਨਜੀਤ ਕੌਰ ਸੇਵਾਮੁਕਤ ਨੇ ਕੀਤੇ | ਉਮੀਦਵਾਰ ਚਰਨਜੀਤ ਕੌਰ ਕਿਹਾ ਕਿ ਉਹ 'ਆਪ' ਸਰਕਾਰ ਦੀ ਲੋਕਪੱਖੀ ਤੇ ਵਿਕਾਸ ਦੀਆਂ ਨੀਤੀਆਂ ਅਨੁਸਾਰ ਇਲਾਕੇ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਣਗੇ |

ਪਿਛਲੀ ਖ਼ਬਰ ਚੋਣਾਂ ਸੰਬੰਧੀ ਉਮੀਦਵਾਰਾਂ ਦੇ ਹੱਕ 'ਚ ਪਿੰਡ ਰੋੜਾਂ ਵਿਖੇ ਕੀਤਾ ਪ੍ਰਚਾਰ <br/> ਅਗਲੀ ਖ਼ਬਰ ਬੀਣੇਵਾਲ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸੁੱਚਾ ਰਾਮ ਦੇ ਹੱਕ 'ਚ ਲਾਲੀ ਨੇ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।