16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸੰਸਦ ਮੈਂਬਰ ਡਾ. ਰਾਜ ਕੁਮਾਰ ਵਲੋਂ ਉਮੀਦਵਾਰ ਚਰਨਜੀਤ ਸਿੰਘ ਬੰਟੀ ਮੈਲੀ ਦੇ ਹੱਕ 'ਚ ਪ੍ਰਚਾਰ <br/>

ਅਜੀਤ ਡੈਸਕ 09-12-2025
ਮਾਹਿਲਪੁਰ, 8 ਦਸੰਬਰ (ਰਜਿੰਦਰ ਸਿੰਘ)-ਸੂਬੇ ਦੀ ਸਰਕਾਰ ਵੱਲੋਂ 14 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਬਲਾਕ ਸੰਮਤੀ ਦੀਆਂ ਚੋਣਾਂ 'ਚ ਸੰਸਦ ਮੈਂਬਰ ਡਾ. ਰਾਜ ਕੁਮਾਰ ਵੱਲੋਂ ਜ਼ੋਨ ਬਾੜੀਆਂ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਬੰਟੀ ਸਾਬਕਾ ਸਰਪੰਚ ਮੈਲੀ ਦੇ ਹੱਕ 'ਚ ਪਿੰਡ ਬਾੜੀਆਂ ਕਲਾਂ ਸਮੇਤ ਵੱਖ ਵੱਖ ਪਿੰਡਾਂ 'ਚ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੁਹਿੰਮ ਦੌਰਾਨ ਡਾ.ਜਤਿੰਦਰ ਕੁਮਾਰ, ਵਿਜੇ ਸਰਪੰਚ ਬਾੜੀਆਂ, ਅਮਨਦੀਪ ਸਿੰਘ ਕੰਮੋਵਾਲ ਸਾਬਕਾ ਪ੍ਰਧਾਨ ਸਰਪੰਚ ਯੂਨੀਅਨ, ਸੰਮਤੀ ਉਮੀਦਵਾਰ ਦਵਿੰਦਰ ਕੁਮਾਰ, ਗਗਨ ਚਾਨਥੂ, ਰੌਕੀ ਮੈਲੀ, ਭੋਲਾ ਜੈਤਪੁਰ, ਸਾਬਕਾ ਸਰਪੰਚ ਪਰਮਜੀਤ ਭੂੰਨੋ, ਮੰਡ ਸਰਪੰਚ, ਸੁੱਖਾ ਸਰਪੰਚ ਬੰਬੇਲੀ, ਸਤਨਾਮ ਮੁੱਖੋਮਜਾਰਾ, ਗੁਰਦੀਪ ਸਿੰਘ ਹੱਲੂਵਾਲ ਸਮੇਤ ਹੋਰ ਆਪ ਪਾਸ ਦੀ ਪੰਚਾਇਤਾਂ ਵੱਲੋਂ ਸੰਪੂਰਨ ਸਮਰਥਨ ਦੇਣ ਦੀ ਘੋਸ਼ਣਾ ਕੀਤੀ ਹੈ | ਇਸ ਮੌਕੇ ਡਾ. ਰਾਜਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਲੋਕ ਪੱਖੀ ਕੀਤੇ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਲੋਕ ਆਪ ਭਾਰੀ ਗਿਣਤੀ 'ਚ ਸੀਟਾਂ ਲੈ ਕੇ ਜਿੱਤ ਪ੍ਰਾਪਤ ਕਰੇਗੀ |

ਪਿਛਲੀ ਖ਼ਬਰ ਪੰਜਾਬ ਨੂੰ ਦੁਬਾਰਾ ਸੁਨਹਿਰੀ ਦੌਰ 'ਚ ਲਿਆਉਣ ਦੇ ਕਾਂਗਰਸ ਸਮਰੱਥ - ਸਰਬਜੋਤ ਸਾਬੀ, ਮਿਨਹਾਸ <br/> ਅਗਲੀ ਖ਼ਬਰ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਸਕੂਲ ਦੀ ਵਿਦਿਆਰਥਣ ਨੇ ਹਾਸਿਲ ਕੀਤਾ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।