ਹਾਜੀਪੁਰ, 4 ਦਸੰਬਰ (ਜੋਗਿੰਦਰ ਸਿੰਘ)- ਬੀ.ਡੀ.ਪੀ.ਓ. ਦਫ਼ਤਰ ਹਾਜੀਪੁਰ ਵਿਖੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਨਾਮਜ਼ਦਗੀਆਂ ਭਰਨ ਦੇ ਅੱਜ ਆਖ਼ਰੀ ਦਿਨ ਬਲਾਕ ਸੰਮਤੀ ਦੇ 18 ਜ਼ੋਨਾਂ 'ਚ 61 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ | 61 ਉਮੀਦਵਾਰਾਂ ਵਿਚ ਹਾਜੀਪੁਰ ਜ਼ੋਨ ਤੋਂ 4, ਗੇਰਾ ਜ਼ੋਨ ਤੋਂ 4, ਭਵਨਾਲ ਜ਼ੋਨ ਤੋਂ 3, ਸਰਿਆਣਾ ਜ਼ੋਨ ਤੋਂ 4, ਸੰਧਵਾਲ ਜ਼ੋਨ ਤੋਂ 3, ਬਹਿਬਲ ਮੰਜ ਜੋਨ ਤੋਂ 4, ਧਾਮੀਆਂ ਜ਼ੋਨ ਤੋਂ 3, ਬਰਿਆਹਾ ਜ਼ੋਨ ਤੋਂ 3, ਰੈਲੀ ਜ਼ੋਨ ਤੋਂ 3, ਮੁਰਾਦਪੁਰ ਅਵਾਣਾਂ ਜ਼ੋਨ ਤੋਂ 2, ਸਿੰਘੋਵਾਲ ਜ਼ੋਨ ਤੋਂ 4, ਨੰਗਲ ਬਿਹਾਲਾਂ ਜ਼ੋਨ ਤੋਂ 5, ਕੌਲਪੁਰ ਜ਼ੋਨ ਤੋਂ 3, ਚੰਗੜ੍ਹਵਾਂ ਜ਼ੋਨ ਤੋਂ 3, ਬਨਕਰਪੁਰ ਜ਼ੋਨ 3, ਬਹਿਜੋਗਨ ਜ਼ੋਨ ਤੋਂ 4, ਬੁੱਢਾਬੜ ਜ਼ੋਨ ਤੋਂ 3 ਅਤੇ ਚਨੌਰ ਜ਼ੋਨ ਤੋਂ 3 ਨਾਮਜ਼ਦਗੀ ਪੱਤਰ ਭਰੇ ਗਏ | ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਸ਼ਾਂਤੀਪੂਰਵਕ ਢੰਗ ਨਾਲ ਕਾਗ਼ਜ਼ ਭਰਨ ਦਾ ਕੰਮ ਨੇਪਰੇ ਚੜਿ੍ਹਆ |