15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਡੀ.ਐਮ.ਸੀ. ਹੁਸ਼ਿਆਰਪੁਰ ਵਲੋਂ ਸੀ.ਐਚ.ਸੀ. ਬੁੱਢਾਬੜ ਦਾ ਅਚਨਚੇਤ ਦੌਰਾ ਤੇ ਜਾਂਚ <br/>

ਅਜੀਤ ਡੈਸਕ 05-12-2025
ਮੁਕੇਰੀਆਂ, 4 ਦਸੰਬਰ (ਰਾਮਗੜ੍ਹੀਆ)- ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਬੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡੀ.ਐਮ.ਸੀ. ਹੁਸ਼ਿਆਰਪੁਰ ਡਾ. ਸਵਾਤੀ ਵਲੋਂ ਸੀ.ਐੱਚ.ਸੀ. ਬੁੱਢਾਬੜ ਦਾ ਵਿਸ਼ੇਸ਼ ਜਾਂਚ ਅਤੇ ਦੌਰਾ ਕੀਤਾ ਗਿਆ | ਇਸ ਦੌਰੇ ਦਾ ਮੁੱਖ ਉਦੇਸ਼ ਹਸਪਤਾਲ ਦੀ ਕਾਰਗੁਜ਼ਾਰੀ, ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਵੱਖ-ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਪਾਲਨਾ ਦੀ ਜਾਂਚ ਕਰਨਾ ਸੀ | ਡਾ. ਸਵਾਤੀ ਅਤੇ ਟੀਮ ਨੇ ਹਸਪਤਾਲ ਦੇ ਸਾਰੇ ਵਿਭਾਗਾਂ ਜਿਵੇਂ ਕਿ ਐਮਰਜੈਂਸੀ, ਓਪੀਡੀ, ਲੇਬਰ ਰੂਮ,ਫਾਰਮੇਸੀ, ਓ.ਓ.ਏ.ਟੀ ਕਲੀਨਿਕ ਦੀ ਵਿਸਥਾਰ ਨਾਲ ਜਾਂਚ ਕੀਤੀ | ਟੀਮ ਵਲੋਂ ਸਟਾਫ਼ ਦੀ ਹਾਜ਼ਰੀ, ਸਫ਼ਾਈ ਦੀ ਸਥਿਤੀ, ਰਿਕਾਰਡ ਮੈਂਟੇਨੈਂਸ, ਮਰੀਜ਼ਾਂ ਨੂੰ ਮਿਲ ਰਹੀਆਂ ਸੇਵਾਵਾਂ ਅਤੇ ਦਵਾਈਆਂ ਦੀ ਉਪਲਬਧਤਾ ਦੀ ਵੀ ਗਹਿਰਾਈ ਨਾਲ ਸਮੀਖਿਆ ਕੀਤੀ ਗਈ | ਦੌਰੇ ਦੌਰਾਨ ਡਾ. ਸਵਾਤੀ ਨੇ ਖ਼ਾਸ ਤੌਰ 'ਤੇ ਟੀਕਾਕਰਨ ਰਿਕਾਰਡ, ਮਾਤਾ-ਬੱਚਾ ਸਿਹਤ ਸੇਵਾਵਾਂ, ਆਯੁਸ਼ਮਾਨ ਕਾਰਡ ਬਣਾਉਣ ਦੀ ਪ੍ਰਗਤੀ ਦੀ ਜਾਂਚ ਕੀਤੀ | ਉਨ੍ਹਾਂ ਨੇ ਹਸਪਤਾਲ ਵਿਚ ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਅਤੇ ਸੁਰੱਖਿਆ ਪ੍ਰਬੰਧਾਂ ਦੀ ਪਾਲਨਾ ਬਾਰੇ ਵੀ ਖ਼ਾਸ ਧਿਆਨ ਦਿੱਤਾ | ਡਾ. ਸਵਾਤੀ ਨੇ ਹਸਪਤਾਲ ਸਟਾਫ਼ ਦੇ ਸਮੇਂ-ਸਿਰ ਕੰਮ, ਮਰੀਜ਼ਾਂ ਨਾਲ ਸੁਹਜ ਵਤੀਰਾ ਅਤੇ ਕਈ ਵਿਭਾਗਾਂ ਵਿਚ ਬਿਹਤਰ ਕੰਮ ਕਰਨ ਦੀ ਸਰਾਹਨਾ ਕੀਤੀ | ਦੌਰੇ ਦੌਰਾਨ ਮੈਡੀਕਲ ਅਫ਼ਸਰ ਡਾਕਟਰ ਦਵਿੰਦਰ ਸਿੰਘ, ਡਾਕਟਰ ਬਲਿੰਦਰ ਸਿੰਘ ਰਿੰਪੀ ਬੀ. ਈ. ਈ., ਸਟਾਫ਼ ਨਰਸ ਸੁਨੀਤਾ, ਰੇਨੂੰ, ਬਲਿੰਦਰ ਕੌਰ, ਏ.ਐਨ.ਐਮ. ਰਜਨੀ, ਫਾਰਮਾਸਿਸਟ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਰਹੇ | ਹਸਪਤਾਲ ਪ੍ਰਬੰਧਨ ਵਲੋਂ ਡਾ. ਸਵਾਤੀ ਅਤੇ ਡੀ.ਐਮ.ਸੀ. ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਤੇ ਭਰੋਸਾ ਦਿਵਾਇਆ ਗਿਆ ਕਿ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਸਰਲ ਬਣਾਉਣ ਲਈ ਉਨ੍ਹਾਂ ਦੇ ਸੁਝਾਅ ਤੁਰੰਤ ਲਾਗੂ ਕੀਤੇ ਜਾਣਗੇ |

ਪਿਛਲੀ ਖ਼ਬਰ ਕਰਾਟੇ ਚੈਂਪੀਅਨਸ਼ਿਪ 'ਚ ਆਰੂਸ਼ ਨੇ ਜਿੱਤਿਆ ਸੋਨੇ ਦਾ ਤਗਮਾ <br/> ਅਗਲੀ ਖ਼ਬਰ ਵਿਦਿਆਰਥੀਆਂ ਨੇ ਕੁਸ਼ਟ ਆਸ਼ਰਮ ਦੇ ਬੱਚਿਆਂ ਤੇ ਬਜ਼ੁਰਗਾਂ ਨਾਲ ਵਿਸ਼ਵ ਦਿਵਿਆਂਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।