20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੀਕ ਗਰੋਵ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਤੇ ਸੱਭਿਆਚਾਰਕ ਦੌਰਾ <br/>

ਅਜੀਤ ਡੈਸਕ 04-12-2025
ਹੁਸ਼ਿਆਰਪੁਰ, 3 ਦਸੰਬਰ (ਬਲਜਿੰਦਰਪਾਲ ਸਿੰਘ)-ਪੀਕ ਗਰੋਵ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ (ਐਮ.ਜੀ.ਪੀ.ਐਚ.ਐਸ ਮਾਰਨਿੰਗ ਗਲੋਰੀ ਪਬਲਿਕ ਹਾਈ ਸਕੂਲ ਦੀ ਇਕ ਇਕਾਈ) ਦੇ ਵਿਦਿਆਰਥੀਆਂ ਦਾ ਜਲੰਧਰ 'ਚ ਨਿੱਕੂ ਪਾਰਕ, ਸ਼੍ਰੀ ਦੇਵੀ ਤਲਾਬ ਮੰਦਿਰ ਅਤੇ ਮਾਡਲ ਟਾਊਨ ਗੁਰਦੁਆਰਾ ਸਾਹਿਬ 'ਚ ਵਿੱਦਿਅਕ ਅਤੇ ਸਭਿਆਚਾਰਕ ਦੌਰਾ ਕਰਵਾਇਆ ਗਿਆ | ਸਕੂਲ ਦੇ 50 ਵਿਦਿਆਰਥੀਆਂ ਨੇ ਅਧਿਆਪਕਾਂ ਦੀ ਨਿਗਰਾਨੀ ਹੇਠ ਪਹਿਲਾਂ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰੂ ਜੀ ਦੇ ਸੇਵਾ, ਸਮਾਨਤਾ ਅਤੇ ਦਇਆ ਦੇ ਸੰਦੇਸ਼ਾਂ ਬਾਰੇ ਸਿੱਖਿਆ | ਫਿਰ ਜਲੰਧਰ ਦੇ ਨਿੱਕੂ ਪਾਰਕ ਵੱਲ ਰਵਾਨਾ ਹੋਇਆ, ਜਿੱਥੇ ਬੱਚਿਆਂ ਨੇ ਸਵਾਰੀਆਂ, ਸਾਹਸੀ ਗਤੀਵਿਧੀਆਂ ਅਤੇ ਹੋਰ ਆਕਰਸ਼ਣਾਂ ਦਾ ਆਨੰਦ ਮਾਣਿਆ | ਵਿਦਿਆਰਥੀਆਂ ਨੇ ਝੂਲਿਆਂ ਅਤੇ ਖੇਡ ਖੇਤਰ ਵਿਚ ਬਹੁਤ ਉਤਸ਼ਾਹ ਦਿਖਾਇਆ | ਅੰਤ ਵਿਚ ਜਲੰਧਰ ਦੇ ਮਸ਼ਹੂਰ ਸ਼੍ਰੀ ਦੇਵੀ ਤਲਾਬ ਮੰਦਿਰ ਪਹੁੰਚ ਕੇ ਮੰਦਰ ਦੀ ਇਤਿਹਾਸਕ ਮਹੱਤਤਾ ਅਤੇ ਧਾਰਮਿਕ ਪਰੰਪਰਾਵਾਂ ਬਾਰੇ ਵਿਦਿਆਰਥੀਆਂ ਨੇ ਜਾਣਕਾਰੀ ਹਾਸਲ ਕੀਤੀ | ਸਕੂਲ ਦੇ ਪਿ੍ੰਸੀਪਲ ਨੇ ਇਸ ਯਾਤਰਾ ਨੂੰ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਇੱਕ ਬਹੁਤ ਹੀ ਸਕਾਰਾਤਮਿਕ ਯਤਨ ਦੱਸਿਆ |

ਪਿਛਲੀ ਖ਼ਬਰ ਕੇ.ਵੀ.ਕੇ. ਬਾਹੋਵਾਲ ਨੇ ਝੋਨੇ ਦੇ ਸੁਚੱਜੇ ਪਰਾਲੀ ਪ੍ਰਬੰਧਨ ਸੰਬੰਧੀ ਵਿੱਦਿਅਕ ਦੌਰਾ ਕਰਵਾਇਆ <br/> ਅਗਲੀ ਖ਼ਬਰ ਨਰਸਿੰਗ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।