ਪੱਸੀ ਕੰਢੀ, 3 ਦਸੰਬਰ (ਜਗਤਾਰ ਸਿੰਘ ਰਜਪਾਲਮਾ)-ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਬਲਵੀਰ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਐੱਸ.ਐੱਮ.ਓ. ਡਾਕਟਰ ਸੁਦੇਸ਼ ਕੁਮਾਰ ਰਾਜਨ ਮੈਡੀਕਲ ਸਪੈਸ਼ਲਿਸਟ ਪੀ.ਐੱਚ.ਸੀ. ਭੂੰਗਾ ਦੀ ਅਗਵਾਈ ਹੇਠ ਸਬਸਿਡਰੀ ਹੈਲਥ ਸੈਂਟਰ ਕੋਈ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਸਮੇਂ ਫਾਰਮੇਸੀ ਅਫ਼ਸਰ ਹਰਪਾਲ ਸਿੰਘ ਭੱਟੀ ਅਤੇ ਸੀ.ਐੱਚ.ਓ. ਸਰਬਜੀਤ ਕੌਰ ਨੇ ਲੋਕਾਂ ਨੂੰ ਏਡਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਏਡਜ਼ ਜਿਸ ਦਾ ਨਾਮ ਇਕੁਆਰਡ ਇਮਿਉਨੋ ਡੈਫਸਿਐਸੀ ਸਿੰਡਰੋਮ ਹੈ | ਇਹ ਹਿਊਮਨ ਇਮਿਉਨੋ ਵਾਇਰਸ ਕਰਕੇ ਹੁੰਦਾ ਹੈ | ਏਡਜ਼ ਆਪਣੇ ਆਪ ਵਿਚ ਇੱਕ ਬਿਮਾਰੀ ਨਹੀਂ ਸਗੋਂ ਬਿਮਾਰੀਆਂ ਦਾ ਸਮੂਹ ਹੈ, ਜਿਸ ਵਿਚ ਸਿਰ ਦਰਦ, ਵਜ਼ਨ ਦਾ ਘਟਨਾ, ਲਿੰਫਾ ਗ੍ਰੰਥੀ ਦੀ ਸੋਜ਼ ਅਤੇ ਸਰੀਰ ਦੀ ਰੋਗਾਂਣੂਆਂ ਨਾਲ ਲੜਨ ਦੀ ਸ਼ਕਤੀ ਦਾ ਘਟਣਾ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਏਡਜ਼ ਤੋਂ ਸੰਕਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਸਰੀਰਕ ਸੰਬੰਧ ਬਣਾਉਣ, ਕਿਸੇ ਏਡਜ਼ ਵਾਲੇ ਵਿਅਕਤੀ ਤੋਂ ਖ਼ੂਨ ਲੈਣ, ਨਸ਼ਿਆਂ ਵਿਚ ਵਰਤੀ ਜਾਂਦੀ ਸੂਈ ਅਤੇ ਗਰਭਵਤੀ ਮਾਂ ਤੋਂ ਬੱਚਿਆਂ ਨੂੰ ਹੋਣਾ ਸ਼ਾਮਲ ਹੈ | ਏਡਜ਼ ਕਦੇ ਵੀ ਇਕੱਠੇ ਬੈਠ ਕੇ ਖਾਣਾ ਖਾਣ ਨਾਲ, ਇਕੱਠੇ ਖੇਡਣ ਨਾਲ, ਇਕੱਠੇ ਰਹਿਣ ਨਾਲ ਨਹੀਂ ਫੈਲਦਾ | ਇਸ ਸਮੇਂ ਫਾਰਮੇਸੀ ਅਫ਼ਸਰ ਹਰਪਾਲ ਸਿੰਘ, ਸੀ. ਐਚ. ਓ. ਸਰਬਜੀਤ ਕੌਰ, ਹਰਜੀਤ ਕੌਰ ਏ.ਐਨ.ਐੱਮ., ਸਿਹਤ ਕਰਮਚਾਰੀ ਸਰਬਜੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ |