17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਾਈਕਲਿਸਟ ਬਲਰਾਜ ਸਿੰਘ ਚੌਹਾਨ ਨੇ 600 ਕਿੱਲੋਮੀਟਰ ਬਰੇਵਟ 36.30 ਘੰਟੇ 'ਚ ਕੀਤੀ ਪੂਰੀ <br/>

ਅਜੀਤ ਡੈਸਕ 03-11-2025
ਹੁਸ਼ਿਆਰਪੁਰ, 2 ਨਵੰਬਰ (ਨਰਿੰਦਰ ਸਿੰਘ ਬੱਡਲਾ)-ਹਾਕ ਰਾਈਡਰਜ਼ ਕਲੱਬ ਜਲੰਧਰ ਵਲੋਂ 600 ਕਿੱਲੋਮੀਟਰ ਲੰਬੀ ਬਰੇਵਟ ਕਰਵਾਈ ਗਈ | ਇਸ ਬਰੇਵਟ 'ਚ ਮਿਊਾਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਸਵੱਛ ਭਾਰਤ ਮਿਸ਼ਨ ਦੇ ਬਰਾਂਡ ਅੰਬੈਸਡਰ ਸਟੇਟ ਐਵਾਰਡੀ ਬਲਰਾਜ ਸਿੰਘ ਚੌਹਾਨ ਨੇ ਹਿੱਸਾ ਲਿਆ | ਉਨ੍ਹਾਂ ਇਹ ਬਰੇਵਟ 36.30 ਘੰਟੇ 'ਚ ਪੂਰੀ ਕੀਤੀ | ਜਾਣਕਾਰੀ ਦਿੰਦਿਆਂ ਬਲਰਾਜ ਚੌਹਾਨ ਨੇ ਦੱਸਿਆ ਕਿ ਇਹ ਬਰੇਵਟ ਤੜਕੇ 3.10 ਮਿੰਟ 'ਤੇ ਜਲੰਧਰ ਦੇਵੀ ਤਲਾਬ ਮੰਦਰ ਸ਼ੁਰੂ ਹੋਈ ਤੇ ਅੰਮਿ੍ਤਸਰ, ਤਰਨਤਾਰਨ, ਫ਼ਰੀਦਕੋਟ, ਬਠਿੰਡਾ, ਸੰਗਰੂਰ, ਪਟਿਆਲਾ, ਰਾਜਪੁਰਾ ਤੋਂ ਵਾਪਸ ਖੰਨਾ, ਗੋਬਿੰਦਗੜ੍ਹ, ਲੁਧਿਆਣਾ ਹੋ ਕੇ ਜਲੰਧਰ ਖ਼ਤਮ ਹੋਈ | ਉਨ੍ਹਾਂ ਦੱਸਿਆ ਕਿ ਇਹ ਸੈਲਫ ਸਪੋਰਟ ਰਾਈਡ, ਜਿਸ 'ਚ ਸਾਰਾ ਪ੍ਰਬੰਧ ਆਪ ਕਰਨਾ ਸੀ ਤੇ ਦਿਨ-ਰਾਤ ਸਾਈਕਲ ਚਲਾਉਣਾ ਸੀ | ਇਸ ਰਾਈਡ ਨੂੰ ਪੂਰਾ ਕਰਨ ਲਈ 40 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਆਪਣੇ ਤਜਰਬੇ ਅਤੇ ਸਾਥੀ ਸਾਈਕਲਿਸਟ ਦਲਵੀਰ ਸਿੰਘ ਰਹਿਸੀ ਤੇ ਹਰਪ੍ਰੀਤ ਸਿੰਘ ਬੱਗਾ ਦੇ ਸਹਿਯੋਗ ਨਾਲ 36.30 ਘੰਟੇ 'ਚ ਹੀ ਪੂਰੀ ਕਰ ਲਈ | ਜ਼ਿਕਰਯੋਗ ਹੈ ਕਿ ਬਲਰਾਜ ਚੌਹਾਨ ਹੁਣ ਤੱਕ 12 ਵਾਰ ਸੁਪਰ ਰੈਂਨਡੋਨੀਅਰਜ ਦਾ ਖ਼ਿਤਾਬ ਪ੍ਰਾਪਤ ਕਰ ਚੁੱਕੇ ਹਨ | ਬਲਰਾਜ ਸਿੰਘ ਚੌਹਾਨ ਲਗਾਤਾਰ ਲੋਕਾਂ ਨੂੰ ਸਾਈਕਿਲੰਗ ਤੇ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਜਾਗਰੂਕ ਕਰ ਰਹੇ ਹਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਲੱਖੀ ਦੀ ਅਗਵਾਈ ਹੇਠ ਵਰਕਰਾਂ ਨੇ ਤਰਨਤਾਰਨ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਹੁਸ਼ਿਆਰਪੁਰ ਬਣਿਆ ਫਿਟਨੈੱਸ ਅਤੇ ਵਾਤਾਵਰਨ ਜਾਗਰੂਕਤਾ ਦਾ ਪ੍ਰਤੀਕ -ਅਮਨ ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।