18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਡੋਗਰਾ ਪੈਰਾ ਮੈਡੀਕਲ ਫਾਊਾਡੇਸ਼ਨ ਨੰਗਲ ਬਿਹਾਲਾਂ ਵਲੋਂ ਗੋਪ ਅਸ਼ਟਮੀ ਮਨਾਈ <br/>

ਅਜੀਤ ਡੈਸਕ 03-11-2025
ਨੰਗਲ ਬਿਹਾਲਾਂ, 2 ਨਵੰਬਰ (ਵਿਨੋਦ ਮਹਾਜਨ)- ਡੋਗਰਾ ਪੈਰਾ ਮੈਡੀਕਲ ਫਾਊਾਡੇਸ਼ਨ ਨੰਗਲ ਬਿਹਾਲਾਂ ਵਲੋਂ ਚੇਅਰਮੈਨ ਡਾਕਟਰ ਰਜੇਸ਼ ਡੋਗਰਾ ਦੀ ਅਗਵਾਈ ਹੇਠ ਗੋਪ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਰਜੇਸ਼ ਡੋਗਰਾ ਨੇ ਦੱਸਿਆ ਕਿ ਸਨਾਤਨ ਧਰਮ ਵਿਚ ਗਾਉਂ ਮਾਤਾ (ਗਾਂ) ਦਾ ਉਹ ਹੀ ਸਥਾਨ ਹੈ ਸੋ ਗੰਗਾ ਅਤੇ ਗਾਇਤਰੀ ਦਾ ਹੈ | ਉਨ੍ਹਾਂ ਕਿਹਾ ਕਿ ਗਉਂ ਮਾਤਾ ਵਿਚ ਸਾਰੇ ਦੇਵਤਿਆਂ ਦਾ ਵਾਸ ਮੰਨਿਆ ਗਿਆ ਹੈ ਅਤੇ ਇਸ ਦੀ ਸੇਵਾ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ | ਇਸ ਮੌਕੇ ਹਾਜ਼ਰ ਪੈਰਾ ਮੈਡੀਕਲ ਫਾਊਾਡੇਸ਼ਨ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਗਾਉਂ ਮਾਤਾ ਨੂੰ ਤਿਲਕ ਲਗਾ ਕੇ ਸ਼ੀਸ਼ ਨਿਭਾਉਂਦੇ ਹੋਏ ਅਤੇ ਗਲੇ ਵਿਚ ਫੁੱਲਾਂ ਦੇ ਪਾਕੇ ਆਰਤੀ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਇਲਾਕੇ ਦੇ ਪ੍ਰਸਿੱਧ ਗਾਊ ਰਕਸ਼ਕ (ਜੋ ਕਿ ਲਵਾਰਿਸ ਗੋ ਵੰਸ਼ ਦੀ ਨਿਸਵਾਰਥ ਸੇਵਾ ਕਰ ਰਹੇ ਹਨ) ਅਤੇ ਸਮਾਜ ਸੇਵੀ ਵਿਜੇ ਰਾਣਾ ਘੱਗਵਾਲ ਨੂੰ ਉਨ੍ਹਾਂ ਦੀਆਂ ਗੋ ਵੰਸ਼ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ | ਡੋਗਰਾ ਪੈਰਾ ਮੈਡੀਕਲ ਫਾਊਾਡੇਸ਼ਨ ਨੰਗਲ ਬਿਹਾਲਾਂ ਵਲੋਂ ਉਨ੍ਹਾਂ ਦੀ ਸੰਸਥਾ ਨੂੰ ਨਗਦ ਸਹਾਇਤਾ ਰਾਸ਼ੀ ਪ੍ਰਧਾਨ ਕਰਦੇ ਹੋਏ ਗਾਵਾਂ ਲਈ ਹਰੇ ਚਾਰੇ ਦਾ ਪ੍ਰਬੰਧ ਵੀ ਕੀਤਾ |

ਪਿਛਲੀ ਖ਼ਬਰ ਰਿਟਾ. ਹੈੱਡਮਾਸਟਰ ਹਰਬੰਸ ਸਿੰਘ ਮੰਝ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਮਾਤਾ ਧਰਮ ਕੌਰ ਨੂੰ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।