11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪ੍ਰਵਾਸੀ ਭਾਰਤੀਆਂ ਦੀਆਂ ਬੰਦ ਪਈਆਂ 2 ਕੋਠੀਆਂ 'ਚ ਚੋਰੀ

ਅਜੀਤ ਡੈਸਕ 01-06-2025
ਮਾਹਿਲਪੁਰ, 31 ਮਈ (ਰਜਿੰਦਰ ਸਿੰਘ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਮਾਹਿਲਪੁਰ ਦੀ ਹਾਂਡਾ ਕਾਲੋਨੀ 'ਚ ਪੈਂਦੀਆਂ ਪ੍ਰਵਾਸੀ ਭਾਰਤੀਆਂ ਦੀਆਂ ਬੰਦ ਪਈਆਂ ਦੋ ਕੋਠੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਬਾਥਰੂਮਾਂ ਦੀਆਂ ਟੂਟੀਆਂ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ | ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਵਸਨੀਕ ਰਣਜੀਤ ਸਿੰਘ ਨੇ ਦੱਸਿਆ ਕਿ ਸਾਰੇ ਘਰ ਦੇ ਨਜ਼ਦੀਕ ਦਲਜੀਤ ਕੌਰ ਪਤਨੀ ਲੇਟ ਚਰਨਜੀਤ ਸਿੰਘ ਦਾ ਘਰ ਹੈ ਜੋ ਕਿ ਇਸ ਸਮੇਂ ਵਿਦੇਸ਼ ਅਮਰੀਕਾ 'ਚ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ | ਉਨ੍ਹਾਂ ਦੱਸਿਆ ਅੱਜ ਉਸ ਨੂੰ ਸਵੇਰੇ ਪਤਾ ਲੱਗਾ ਕਿ ਦਲਜੀਤ ਕੌਰ ਦੀ ਘਰ ਦੇ ਦਰਵਾਜ਼ੇ ਟੁੱਟੇ ਹੋਏ ਹਨ |
ਉਨ੍ਹਾਂ ਦੱਸਿਆ ਕਿ ਇਸ ਘਰ ਦੀ ਇੱਕ ਚਾਬੀ ਮੇਰੇ ਕੋਲ ਹੋਣ ਕਰਕੇ ਜਦੋਂ ਮੈਂ ਅੰਦਰ ਜਾ ਕੇ ਵੇਖਿਆ ਤਾਂ ਅਣਪਛਾਤੇ ਚੋਰਾਂ ਵਲੋਂ ਘਰ ਦੀ ਚਾਰ ਦੀਵਾਰੀ ਟੱਪ ਕੇ ਅੰਦਰੋਂ ਸਾਰੇ ਬਾਥਰੂਮਾਂ ਦੀਆਂ ਮਹਿੰਗੀਆਂ ਟੂਟੀਆਂ ਖੋਲ੍ਹ ਕੇ ਲੈ ਕੇ ਗਏ ਅਤੇ ਸ਼ੈਂਕਾਂ ਦੀ ਬਹੁਤ ਭੰਨਤੋੜ ਕੀਤੀ | ਉਨ੍ਹਾਂ ਦੱਸਿਆ ਕਿ ਉਹ ਹੋਰ ਘਰ ਦਾ ਸਾਮਾਨ ਵੀ ਲੈ ਗਏ ਜਿਸ ਬਾਰੇ ਦਲਜੀਤ ਕੌਰ ਹੀ ਭਾਰਤ ਆ ਕੇ ਦੱਸ ਸਕਦੀ ਹੈ |
ਉਨ੍ਹਾਂ ਦੱਸਿਆ ਇਸੇ ਤਰ੍ਹਾਂ ਨਾਲ ਲੱਗੇ ਇੱਕ ਹੋਰ ਘਰ ਜਿਸ ਮਾਲਕ ਰੇਸ਼ਮ ਕੌਰ ਜੋ ਇੰਗਲੈਂਡ ਰਹਿੰਦੀ ਉਸ ਦੀਆਂ ਵੀ ਚੋਰ ਟੂਟੀਆਂ ਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਮਾਹਿਲਪੁਰ ਨੂੰ ਸੁਚਿਤ ਕਰ ਦਿੱਤਾ ਗਿਆ |
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਸ਼ੇਸ਼-ਲੈਕਚਰਾਰ ਪਰਮਿੰਦਰ ਸਿੰਘ ਅਗਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ 4 ਕੈਡਿਟਾਂ ਦੀ ਆਰਮੀ ਫਾਇਰਿੰਗ ਕੈਂਪ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।