25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਤਿ੍ਪੁਰਾ ਦੇ ਵਿਦਿਆਰਥੀ ਦੀ ਹੱਤਿਆ ਨਫ਼ਰਤ ਨਾਲ ਜੁੜਿਆ ਭਿਆਨਕ ਜੁਰਮ-ਰਾਹੁਲ ਗਾਂਧੀ <br/>

ਅਜੀਤ ਡੈਸਕ 30-12-2025
ਨਵੀਂ ਦਿੱਲੀ, 29 ਦਸੰਬਰ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੇਹਰਾਦੂਨ 'ਚ ਤਿ੍ਪੁਰਾ ਦੇ ਦੋ ਭਰਾਵਾਂ 'ਤੇ ਹੋਏ ਨਸਲੀ ਹਮਲੇ 'ਚ ਇਕ ਦੀ ਮੌਤ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਇਸ ਨੂੰ 'ਭਿਆਨਕ ਨਫ਼ਰਤੀ ਜੁਰਮ' ਦੱਸਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਦੇਸ਼ 'ਚ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਨੂੰ ਸੱਤਾ ਧਿਰ ਭਾਜਪਾ ਦੀ ਲੀਡਰਸ਼ਿਪ ਆਮ ਬਣਾ ਰਹੀ ਹੈ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਏਾਜਲ ਚਕਮਾ ਅਤੇ ਉਸ ਦੇ ਭਰਾ ਮਾਈਕਲ ਨਾਲ ਜੋ ਹੋਇਆ, ਉਹ ਅਚਾਨਕ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਨਫ਼ਰਤ ਰਾਤੋ-ਰਾਤ ਪੈਦਾ ਨਹੀਂ ਹੁੰਦੀ, ਸਗੋਂ ਸਾਲਾਂ ਤੱਕ ਜ਼ਹਿਰੀਲੀ ਸਮੱਗਰੀ ਅਤੇ ਗ਼ੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਨਾਲ ਖ਼ਾਸ ਤੌਰ 'ਤੇ ਨੌਜਵਾਨਾਂ ਦੇ ਦਿਮਾਗ਼ 'ਚ ਭਰੀ ਜਾਂਦੀ ਹੈ | ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਪਿਆਰ, ਸਨਮਾਨ ਅਤੇ ਵੰਨ-ਸੁਵੰਨਤਾ ਦਾ ਦੇਸ਼ ਹੈ, ਡਰ ਅਤੇ ਗਾਲੀ-ਗਲੋਚ ਦਾ ਨਹੀਂ | ਜ਼ਿਕਰਯੋਗ ਹੈ ਕਿ 9 ਦਸੰਬਰ ਨੂੰ ਏਾਜਲ ਚਕਮਾ ਅਤੇ ਮਾਈਕਲ, ਜੋ ਐਮ.ਬੀ.ਏ. ਦੇ ਵਿਦਿਆਰਥੀ ਸਨ, ਕੰਟੀਨ 'ਚ ਸਨ, ਉਥੇ ਵਿਦਿਆਰਥੀਆਂ ਦੇ ਇਕ ਹੋਰ ਸਮੂਹ ਨੇ ਦੋਹਾਂ ਭਰਾਵਾਂ 'ਤੇ ਨਸਲੀ ਟਿੱਪਣੀ ਕੀਤੀ | ਦੋਵਾਂ ਭਰਾਵਾਂ ਵਲੋਂ ਵਿਰੋਧ ਕਰਨ 'ਤੇ ਮਾਮਲਾ ਹਿੰਸਕ ਹੋ ਗਿਆ, ਜਿਸ 'ਚ ਏਾਜਲ ਗੰਭੀਰ ਜ਼ਖ਼ਮੀ ਹੋ ਗਿਆ ਅਤੇ 26 ਦਸੰਬਰ ਨੂੰ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ |

ਪਿਛਲੀ ਖ਼ਬਰ RSS ਦੀ ਤਾਰੀਫ਼ 'ਤੇ ਦਿਗਵਿਜੇ ਤੋਂ ਨਾਰਾਜ਼ ਹੋਏ... ਅਗਲੀ ਖ਼ਬਰ ਕੀ 33 ਬੀ.ਐਲ.ਓਜ਼ ਦੀ ਮੌਤ ਮਨਜ਼ੂਰ ਹੈ-ਸਿੱਬਲ ਦਾ ਕੇਂਦਰ ਨੂੰ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।