25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਦਿੱਲੀ 'ਚ ਅਧਿਆਪਕਾਂ ਨੂੰ ਲਾਵਾਰਸ ਕੁੱਤਿਆਂ ਦੇ ਮਾਮਲਿਆਂ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇਗਾ <br/>

ਅਜੀਤ ਡੈਸਕ 30-12-2025
ਨਵੀਂ ਦਿੱਲੀ, 29 ਦਸੰਬਰ (ਪੀ.ਟੀ.ਆਈ.)-ਸਿੱਖਿਆ ਡਾਇਰੈਕਟੋਰੇਟ (ਡੀ.ਓ.ਈ) ਦੇ ਨਿਰਦੇਸ਼ਾਂ ਤੋਂ ਬਾਅਦ ਦਿੱਲੀ ਵਿਚ ਅਧਿਆਪਕਾਂ ਨੂੰ ਉਨ੍ਹਾਂ ਦੇ ਵਿਦਿਅਕ ਅਦਾਰਿਆਂ ਦੇ ਆਲੇ-ਦੁਆਲੇ ਲਾਵਾਰਸ ਕੁੱਤਿਆਂ ਦੇ ਮਾਮਲਿਆਂ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇਗਾ¢ ਬੇਸ਼ੱਕ, ਅਧਿਆਪਕ ਐਸੋਸੀਏਸ਼ਨ ਨੇ ਇਹ ਕਹਿੰਦੇ ਹੋਏ ਕਿ ਅਕਾਦਮਿਕ ਸੈਸ਼ਨ ਦÏਰਾਨ ਅਜਿਹੀਆਂ ਡਿਊਟੀਆਂ ਲਗਾਉਣ ਨਾਲ ਅਤੇ ਖਾਸ ਕਰਕੇ ਇਸ ਸਮੇਂ ਜਦੋਂ ਬਹੁਤ ਸਾਰੇ ਸਕੂਲਾਂ ਵਿਚ ਪ੍ਰੀ-ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ, ਅਧਿਆਪਨ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ | ਡੀ.ਓ.ਈ ਦੀ ਦੇਖਭਾਲ ਸ਼ਾਖਾ ਵਲੋਂ 5 ਦਸੰਬਰ ਨੂੰ ਜਾਰੀ ਕੀਤੇ ਗਏ ਇਕ ਸਰਕੂਲਰ ਦੇ ਅਨੁਸਾਰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲਾਵਾਰਸ ਕੁੱਤਿਆਂ ਦੇ ਮਾਮਲਿਆਂ ਲਈ ਅਧਿਆਪਕਾਂ ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਅਤੇ ਉਨ੍ਹਾਂ ਦੇ ਵੇਰਵੇ ਡਾਇਰੈਕਟੋਰੇਟ ਨੂੰ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜੋ ਫਿਰ ਮੁੱਖ ਸਕੱਤਰ ਨੂੰ ਜਾਣਕਾਰੀ ਭੇਜੇਗਾ¢ ਸਾਂਝੇ ਕੀਤੇ ਜਾਣ ਵਾਲੇ ਵੇਰਵਿਆਂ ਵਿਚ ਜ਼ਿਲ੍ਹੇ ਦੇ ਅੰਦਰ ਸਕੂਲਾਂ, ਸਟੇਡੀਅਮਾਂ ਅਤੇ ਖੇਡ ਕੰਪਲੈਕਸਾਂ ਲਈ ਮਨੋਨੀਤ ਨੋਡਲ ਅਫ਼ਸਰਾਂ ਦੇ ਨਾਂਅ, ਅਹੁਦੇ, ਸੰਪਰਕ ਨੰਬਰ ਅਤੇ ਈਮੇਲ ਆਈ.ਡੀ ਸ਼ਾਮਿਲ ਹਨ¢ ਬੇਸ਼ੱਕ, ਅਧਿਆਪਕ ਸੰਗਠਨਾਂ ਨੇ ਸਵਾਲ ਕੀਤਾ ਕਿ ਜਾਨਵਰਾਂ ਦੀ ਭਲਾਈ ਲਈ ਜ਼ਿੰਮੇਵਾਰ ਵਿਭਾਗ ਇਸ ਮੁੱਦੇ ਨੂੰ ਕਿਉਂ ਨਹੀਂ ਹੱਲ ਕਰ ਰਹੇ ਹਨ ਅਤੇ ਚਿਤਾਵਨੀ ਦਿੱਤੀ ਕਿ ਵਾਰ-ਵਾਰ ਗੈਰ-ਅਕਾਦਮਿਕ ਡਿਊਟੀਆਂ ਅਧਿਆਪਨ ਪੇਸ਼ੇ ਨੂੰ ਕਮਜ਼ੋਰ ਕਰਦੀਆਂ ਹਨ¢ ਸਰਕਾਰੀ ਅਧਿਆਪਕ ਸੰਘ ਦੇ ਪ੍ਰਧਾਨ ਸੰਤ ਰਾਮ ਨੇ ਕਿਹਾ ਕਿ ਅਧਿਆਪਕਾਂ ਨੇ ਹਮੇਸ਼ਾ ਲੋੜ ਪੈਣ 'ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਖਾਸ ਕਰਕੇ ਕੋਰੋਨਾ ਮਹਾਂਮਾਰੀ ਦÏਰਾਨ, ਪਰ ਕੰਮਕਾਜੀ ਦਿਨਾਂ ਦÏਰਾਨ ਉਨ੍ਹਾਂ ਨੂੰ ਗੈਰ-ਅਧਿਆਪਨ ਡਿਊਟੀਆਂ ਵਿਚ ਲਗਾਉਣਾ ਵਿਦਿਆਰਥੀਆਂ ਨਾਲ ਬੇਇਨਸਾਫ਼ੀ ਹੈ¢

ਪਿਛਲੀ ਖ਼ਬਰ ਕੀ 33 ਬੀ.ਐਲ.ਓਜ਼ ਦੀ ਮੌਤ ਮਨਜ਼ੂਰ ਹੈ-ਸਿੱਬਲ ਦਾ ਕੇਂਦਰ ਨੂੰ ਸਵਾਲ ਅਗਲੀ ਖ਼ਬਰ ਪਾਕਿ ਫਿਰ ਤੋਂ ਜੰਗ ਲਈ ਤਿਆਰ-ਜ਼ਰਦਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।