02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੁਪਰੀਮ ਕੋਰਟ 'ਚ ਅਰਾਵਲੀ ਪਹਾੜੀਆਂ 'ਤੇ ਅੱਜ ਹੋਵੇਗੀ ਸੁਣਵਾਈ

ਅਜੀਤ ਡੈਸਕ 29-12-2025
ਨਵੀਂ ਦਿੱਲੀ, 28 ਦਸੰਬਰ (ਪੀ. ਟੀ. ਆਈ.)-ਅਰਾਵਲੀ ਪਹਾੜੀਆਂ ਦੀ ਪਰਿਭਾਸ਼ਾ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਸੁਪਰੀਮ ਕੋਰਟ ਨੇ ਇਸ ਮੁੱਦੇ ਦਾ ਆਪਣੇ ਆਪ ਨੋਟਿਸ ਲਿਆ ਹੈ ਤੇ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਨ ਦੀ ਉਮੀਦ ਹੈ | ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੇ. ਕੇ. ਮਹੇਸ਼ਵਰੀ ਤੇ ਆਗਸਟੀਨ ਜਾਰਜ ਮਸੀਹ ਦੀ ਤਿੰਨ ਜੱਜਾਂ ਦੇ ਬੈਂਚ ਵਲੋਂ ਇਸ ਮਾਮਲੇ ਦੀ ਸੁਣਵਾਈ ਕਰਨ ਦੀ ਸੰਭਾਵਨਾ ਹੈ | ਇਸ ਮਾਮਲੇ ਦਾ ਸਿਰਲੇਖ 'ਇਨ ਰੀ: ਡੈਫੀਨੇਸ਼ਨ ਆਫ਼ ਅਰਾਵਲੀ ਪਹਾੜੀਆਂ, ਰੇਂਜਾਂ ਅਤੇ ਸਹਾਇਕ ਮੁੱਦਿਆਂ' ਹੈ | ਸੁਪਰੀਮ ਕੋਰਟ ਨੇ 20 ਨਵੰਬਰ ਨੂੰ ਅਰਾਵਲੀ ਪਹਾੜੀਆਂ ਤੇ ਰੇਂਜਾਂ ਦੀ ਇਕ ਸਮਾਨ ਪਰਿਭਾਸ਼ਾ ਨੂੰ ਸਵੀਕਾਰ ਕਰ ਲਿਆ ਸੀ | ਜਿਸ ਤੋਂ ਬਾਅਦ ਇਕ ਵੱਡਾ ਵਿਵਾਦ ਛਿੜ ਗਿਆ ਸੀ |

ਪਿਛਲੀ ਖ਼ਬਰ ਪੀੜਤਾ ਤੇ ਸੇਂਗਰ ਦੇ ਸਮਰਥਕਾਂ ਵਿਚਾਲੇ ਝੜਪ ਅਗਲੀ ਖ਼ਬਰ ਮਾਲ ਗੱਡੀ ਦੇ 17 ਡੱਬੇ ਪਟੜੀ ਤੋਂ ਉਤਰੇ, 10 ਨਦੀ 'ਚ ਡਿੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।