03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਲੋਹੀਆਂ ਦੀ ਇਕ ਦੁਕਾਨ ’ਤੇ ‘ਚੱਲੀਆਂ ਗੋਲੀਆਂ’, ਪੁਲਿਸ ਵਲੋਂ ਜਾਂਚ ਜਾਰੀ

ਲੋਹੀਆਂ ਖਾਸ (ਜਲੰਧਰ), 3 ਸਤੰਬਰ (ਗੁਰਪਾਲ ਸਿੰਘ, ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ ਦੇ ਬਜ਼ਾਰ ਉਸ ਵੇਲੇ ‘ਸੁੰਨ’ ਹੋ ਕੇ...

ਅਜੀਤ ਡੈਸਕ 03-09-2026

ਲੋਹੀਆਂ ਖਾਸ (ਜਲੰਧਰ), 3 ਸਤੰਬਰ (ਗੁਰਪਾਲ ਸਿੰਘ, ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ ਦੇ ਬਜ਼ਾਰ ਉਸ ਵੇਲੇ ‘ਸੁੰਨ’ ਹੋ ਕੇ ਰਹਿ ਗਏ ਜਦੋਂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਨੇੜੇ ਪੈਂਦੇ ਜੰਝ ਘਰ ਦੇ ਸਾਹਮਣੇ ਪੈਂਦੀ ਇਕ ਦੁਕਾਨ ’ਤੇ ਗੋਲੀਆਂ ਚੱਲਣ ਦੀਆਂ ‘ਆਵਾਜ਼ਾਂ’ ਆ ਗਈਆਂ। ਇਸ ਸਬੰਧੀ ਥਾਣਾ ਲੋਹੀਆਂ ਵਿਖੇ ਦੁਕਾਨ ਦੇ ਮਾਲਕ ਵਲੋਂ ਆਪਣੇ ਪਰਿਵਾਰ ਸਮੇਤ ਜਾ ਕੇ ਪੁਲਿਸ ਨੂੰ ਸੁੂਚਨਾ ਦਿੱਤੀ ਹੈ ਅਤੇ ਦੱਸਿਆ ਕਿ ਉਸ ਨੂੰ ਕੁਝ ਮਹੀਨਿਆਂ ਤੋਂ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ।

ਇਸ ਸਬੰਧੀ ਥਾਣਾ ਲੋਹੀਆਂ ਦੇ ਮੁਖੀ ਸੁਖਜਿੰਦਰ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪ ਦੁਕਾਨ ’ਤੇ ਜਾ ਕੇ ਮੌਕਾ ਦੇਖ ਆਏ ਹਾਂ, ਪਰ ਦੁਕਾਨ ਦੇ ਨੇੜੇ ਤੇੜੇ ਗੋਲੀ ਦਾ ਕੋਈ ਵੀ ਖਾਲੀ ਖੋਲ ਵਗੈਰਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਾਡੀਆਂ ਪੁਲਿਸ ਟੀਮਾਂ ਵਲੋਂ ਵੱਡੇ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਨਿਗਰਾਨੀ ਰੱਖੀ ਜਾ ਰਹੀ ਹੈ।  

ਪਿਛਲੀ ਖ਼ਬਰ ਬਡਗਾਮ ਵਿਚ ਅੱਤਵਾਦੀਆਂ ਨਾਲ ਮੁਕਾਬਲਾ: ਸੁਰੱਖਿਆ ਬਲਾਂ ਨੇ ਚਲਾਇਆ ਵੱਡਾ ਆਪ੍ਰੇਸ਼ਨ ਅਗਲੀ ਖ਼ਬਰ ਤੇਜ਼ ਰਫ਼ਤਾਰ ਟਰੈਕਟਰ ਨਾਲ 12 ਸਾਲਾਂ ਵਿਦਿਆਰਥਣ ਦੀ ਹੋਈ ਮੌਤ, ਸਹਿਪਾਠਣ ਗੰਭੀਰ ਜ਼ਖ਼ਮੀ