02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੁਰਾਣੀ ਰੰਜਿਸ਼ ਦੇ ਚੱਲਦਿਆਂ ਭਾਣਜੇ ਵਲੋਂ ਮਾਮੇ ਦਾ ਕਤਲ

ਲਾਲੜੂ (ਮੁਹਾਲੀ), 2 ਸਤੰਬਰ (ਰਾਜਬੀਰ ਸਿੰਘ) - ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਜੋਲਾ ਕਲਾਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਪ੍ਰਵਾਸੀ ਮਜ਼ਦੂਰ ਵਲੋਂ ਆਪਣੇ ਮਾਮੇ ਦਾ ਕਥਿਤ ਤੌਰ ’ਤੇ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤੇ ਜਾਣ ਦਾ...

ਅਜੀਤ ਡੈਸਕ 02-09-2026

ਲਾਲੜੂ (ਮੁਹਾਲੀ), 2 ਸਤੰਬਰ (ਰਾਜਬੀਰ ਸਿੰਘ) - ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਜੋਲਾ ਕਲਾਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਪ੍ਰਵਾਸੀ ਮਜ਼ਦੂਰ ਵਲੋਂ ਆਪਣੇ ਮਾਮੇ ਦਾ ਕਥਿਤ ਤੌਰ ’ਤੇ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਹੰਡੇਸਰਾ ਇਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਲਾਲਪੱਤ ਰਾਏ ਵਾਸੀ ਨਿਪਾਲ, ਜੋ ਪਿੰਡ ਜੋਲਾ ਕਲਾਂ ਵਿਖੇ ਮੋਟਰ ’ਤੇ ਰਹਿ ਕੇ ਮਿਹਨਤ-ਮਜ਼ਦੂਰੀ ਕਰਦਾ ਹੈ, ਆਪਣੇ ਸਾਥੀ ਕਮੇਸ਼ਰ ਰਾਏ ਵਾਸੀ ਜ਼ਿਲ੍ਹਾ ਸਰਲਾਹੀ, ਨੇਪਾਲ ਨਾਲ ਰਹਿੰਦਾ ਸੀ। ਕਮੇਸ਼ਰ ਰਾਏ ਦਾ ਭਾਣਜਾ ਰਾਮਜੀ ਰਾਏ ਜ਼ਿਲ੍ਹਾ ਸੀਤਾਮੜੀ ,ਬਿਹਾਰ ਵੀ ਜੋਲਾ ਕਲਾਂ ਵਿਖੇ ਰਹਿ ਕੇ ਮਜ਼ਦੂਰੀ ਕਰਦਾ ਸੀ।ਪੁਲਿਸ ਅਨੁਸਾਰ ਰਾਮਜੀ ਰਾਏ ਅਤੇ ਕਮੇਸ਼ਰ ਰਾਏ ਵਿਚਕਾਰ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਕੁਝ ਦਿਨ ਪਹਿਲਾਂ ਵੀ ਦੋਵਾਂ ਵਿਚਕਾਰ ਲੜਾਈ-ਝਗੜਾ ਹੋਇਆ ਸੀ। ਬੀਤੀ 1 ਸਤੰਬਰ ਦੀ ਰਾਤ ਨੂੰ ਵੀ ਦੋਵੇਂ ਇਕੱਠੇ ਹੋਏ ਅਤੇ ਸ਼ਰਾਬ ਪੀਤੀ। ਇਸ ਦੌਰਾਨ ਦੋਵਾਂ ਵਿਚਕਾਰ ਮੁੜ ਝਗੜਾ ਹੋ ਗਿਆ। ਪੁਲਿਸ ਦਾ ਦਾਅਵਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਰਾਮਜੀ ਰਾਏ ਨੇ ਦੇਰ ਰਾਤ ਆਪਣੇ ਮਾਮੇ ਕਮੇਸ਼ਰ ਰਾਏ ’ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਹੰਡੇਸਰਾ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਨ ਉਪਰੰਤ  ਰਾਜਜੀ ਰਾਏ ਨੂੰ ਗ੍ਰਿਫਤਾਰ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਮੁਤਾਬਕ ਮ੍ਰਿਤਕ ਦੇ ਵਾਰਸਾਂ ਦੇ ਪਹੁੰਚਣ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਪਿਛਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਕ ਅਤਿ-ਆਧੁਨਿਕ 'ਬਾਗਬਾਨੀ ਨਾਲੇਜ ਸੈਂਟਰ' ਸਥਾਪਤ ਕਰਨ ਨੂੰ ਮਨਜ਼ੂਰੀ -... ਅਗਲੀ ਖ਼ਬਰ ਆਮ ਆਦਮੀ ਪਾਰਟੀ ਉੱਪਰ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ ਵੱਲ ਦੇਖਣ ਫੂਲਕਾ - ਸੌਂਦ