01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸ਼ੇਰ-ਏ-ਪੰਜਾਬ ਟੀ-20 ਲੀਗ: ਅਰਜੁਨ ਰਾਜਪੂਤ ਦੇ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਲੁਧਿਆਣਾ ਨੇ ਬਠਿੰਡਾ ਨੂੰ 3 ਵਿਕਟਾਂ ਨਾਲ ਹਰਾਇਆ

ਐੱਸ. ਏ. ਐੱਸ. ਨਗਰ, 1 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਲੁਧਿਆਣਾ ਲਾਇਨਜ਼ ਨੇ ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਮੁਹਾਲੀ ਦੇ ਫੇਜ਼-9 ਸਥਿਤ ਆਈ. ਐੱਸ. ਬਿੰਦਰਾ ਸਟੇਡੀਅਮ ਵਿਖੇ ...

ਅਜੀਤ ਡੈਸਕ 01-09-2026

ਐੱਸ. ਏ. ਐੱਸ. ਨਗਰ, 1 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਲੁਧਿਆਣਾ ਲਾਇਨਜ਼ ਨੇ ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਮੁਹਾਲੀ ਦੇ ਫੇਜ਼-9 ਸਥਿਤ ਆਈ. ਐੱਸ. ਬਿੰਦਰਾ ਸਟੇਡੀਅਮ ਵਿਖੇ ਦੁਪਹਿਰ 1 ਵਜੇ ਖੇਡੇ ਗਏ ਚੌਥੇ ਰੌਮਾਂਚਕ ਮੁਕਾਬਲੇ ਵਿਚ ਬਠਿੰਡਾ ਰਾਇਲਜ਼ ਨੂੰ 3 ਵਿਕਟਾਂ ਨਾਲ ਹਰਾ ਕੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਰਜੁਨ ਰਾਜਪੂਤ ਨੇ ਲੁਧਿਆਣਾ ਦੀ ਜਿੱਤ ਵਿਚ ਵੱਡਾ ਯੋਗਦਾਨ ਪਾਇਆ।

ਅਰਜੁਨ ਰਾਜਪੂਤ ਨੇ ਪਹਿਲਾਂ 4 ਓਵਰਾਂ ਵਿਚ 27 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ ਅਤੇ ਬਾਅਦ ‘ਚ ਬੱਲੇਬਾਜ਼ੀ ਕਰਦਿਆਂ 45 ਗੇਂਦਾਂ ਵਿਚ 82 ਦੌੜਾਂ ਦੀ ਸ਼ਾਨਦਾਰ ਅਜੇਤੂ ਪਾਰੀ ਵੀ ਖੇਡੀ। ਰਾਜਪੂਤ ਦੀ ਪਾਰੀ ਦੀ ਬਦੌਲਤ ਲੁਧਿਆਣਾ ਨੇ ਬਠਿੰਡਾ ਰਾਇਲਜ਼ ਵਲੋਂ ਦਿੱਤੇ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 18.4 ਓਵਰਾਂ ਵਿਚ 3 ਵਿਕਟਾਂ ਬਾਕੀ ਰਹਿੰਦਿਆਂ ਮੈਚ ਆਪਣੇ ਨਾਂਅ ਕਰ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬਠਿੰਡਾ ਰਾਇਲਜ਼ ਦੇ ਕਪਤਾਨ ਹਰਨੂਰ ਸਿੰਘ ਨੇ 38 ਦੌੜਾਂ, ਰਿਸ਼ਭ ਗੁਪਤਾ ਨੇ 9 ਦੌੜਾਂ, ਨੂਰਵੀਰ ਸਿੰਘ 39 ਦੌੜਾਂ, ਦੇਵ ਅੰਮ੍ਰਿਤਪਾਲ ਸਿੰਘ 29 ਦੌੜਾਂ, ਰਿਧਮ ਸੱਤਿਆਵਾਨ ਨੇ 27 ਦੌੜਾਂ ਅਤੇ ਇਮਰੋਜਪ੍ਰੀਤ ਸਿੰਘ ਨੇ 12 ਦੌੜਾਂ ਦਾ ਯੋਗਦਾਨ ਪਾਇਆ।

ਬਠਿੰਡਾ ਰਾਇਲਜ਼ ਦੀ ਪੂਰੀ ਟੀਮ 1 ਓਵਰ ਬਾਕੀ ਰਹਿੰਦਿਆਂ 165 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਈ। ਲੁਧਿਆਣਾ ਲਾਇਨਜ਼ ਦੇ ਗੇਂਦਬਾਜ਼ਾਂ ਅਰਜੁਨ ਰਾਜਪੂਤ ਨੇ 4 ਵਿਕਟਾਂ, ਸਾਹਿਲ ਭਾਸਕਰ ਨੇ 3 ਵਿਕਟਾਂ,  ਕਾਰਤਿਕ ਚੱਢਾ ਨੇ 2 ਅਤੇ ਮਾਧਵ ਪਠਾਨੀਆ ਨੇ 1 ਵਿਕਟ ਝਟਕਾਈ। ਬਠਿੰਡਾ ਵਲੋਂ ਦਿੱਤੇ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲੁਧਿਆਣਾ ਲਾਇਨਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਮੁਸ਼ਕਿਲ ਵਿਚ ਘਿਰੀ ਲੁਧਿਆਣਾ ਦੀ ਟੀਮ ਲਈ ਅਰਜੁਨ ਰਾਜਪੂਤ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਮੈਚ ਦਾ ਰੁਖ ਬਦਲ ਕੇ ਰੱਖ ਦਿੱਤਾ।

ਉਨ੍ਹਾਂ ਕ੍ਰਿਸ਼ ਭਗਤ ਨਾਲ ਸਾਂਝੀਦਾਰੀ ਦੌਰਾਨ ਸਮਝਦਾਰੀ ਨਾਲ ਹਮਲਾਵਰ ਸ਼ਾਟ ਖੇਡਦਿਆਂ ਲੁਧਿਆਣਾ ਦੀ ਪਾਰੀ ਨੂੰ ਮੁੜ ਪੱਟੜੀ ‘ਤੇ ਲਿਆਂਦਾ। ਰਾਜਪੂਤ ਅਤੇ ਭਗਤ ਨੇ ਸਿਰਫ਼ 34 ਗੇਂਦਾਂ ਵਿਚ 50 ਦੌੜਾਂ ਦੀ ਅਹਿਮ ਸਾਂਝੇਦਾਰੀ ਪੂਰੀ ਕੀਤੀ ਅਤੇ ਲੁਧਿਆਣਾ ਨੂੰ ਮੁਕਾਬਲੇ ਵਿਚ ਬਣਾਈ ਰੱਖਿਆ। ਅਰਜੁਨ ਰਾਜਪੂਤ ਨੇ 45 ਗੇਂਦਾਂ ਵਿਚ 82 ਦੌੜਾਂ ਦੀ ਬੇਹੱਦ ਪ੍ਰਭਾਵਸ਼ਾਲੀ ਪਾਰੀ ਖੇਡੀ, ਜਿਸ ਨਾਲ ਲੁਧਿਆਣਾ ਜਿੱਤ ਦੇ ਨੇੜੇ ਪਹੁੰਚ ਗਿਆ। ਇਸ ਤੋਂ ਇਲਾਵਾ ਅਭੀਜੀਤ ਗਰਗ ਨੇ 28 ਦੌੜਾਂ ਅਤੇ ਤਰਨਵੀਰ ਸਿੰਘ ਨੇ 14 ਦੌੜਾਂ ਦਾ ਯੋਗਦਾਨ ਪਾਇਆ। ਕ੍ਰਿਸ਼ ਭਗਤ ਨੇ 35 ਦੌੜਾਂ ਬਣਾ ਕੇ ਲੁਧਿਆਣਾ ਲਾਇਨਜ਼ ਦੀ 3 ਵਿਕਟਾਂ ਨਾਲ ਜਿੱਤ ਵਿਚ ਅਹਿਮ ਯੋਗਦਾਨ ਪਾਇਆ।

ਪਿਛਲੀ ਖ਼ਬਰ ਟਾਈਮਜ਼ ਸਕੁਏਰ ’ਚ ਦੋ ਰਾਹਗੀਰਾਂ ਦੇ ਢਿੱਡ ’ਚ ਮਾਰੇ ਚਾਕੂ ਅਗਲੀ ਖ਼ਬਰ ਅਮਰੀਕਾ ’ਚ 110 ਤੋਂ ਵੱਧ ਟਰੱਕ ਡਰਾਈਵਿੰਗ ਸਕੂਲਾਂ ਦੀ ਮਾਨਤਾ ਰੱਦ