01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਭੇਦਭਰੇ ਹਾਲਾਤ ਵਿਚ ਨਾਬਾਲਗ ਲਾਪਤਾ, ਪਿਤਾ ਨੇ ਕਿਸੇ ਸਾਜ਼ਿਸ਼ ਦੀ ਜਤਾਇਆ ਅੰਦੇਸ਼ਾ

ਮਾਛੀਵਾੜਾ ਸਾਹਿਬ (ਲੁਧਿਆਣਾ), 1 ਸਤੰਬਰ (ਮਨੋਜ ਕੁਮਾਰ)- ਮੂਲ ਰੂਪ ਵਿਚ ਉੱਤਰ ਪੑਦੇਸ਼ ਨਿਵਾਸੀ...

ਅਜੀਤ ਡੈਸਕ 01-09-2026

ਮਾਛੀਵਾੜਾ ਸਾਹਿਬ (ਲੁਧਿਆਣਾ), 1 ਸਤੰਬਰ (ਮਨੋਜ ਕੁਮਾਰ)- ਮੂਲ ਰੂਪ ਵਿਚ ਉੱਤਰ ਪੑਦੇਸ਼ ਨਿਵਾਸੀ 38 ਸਾਲਾਂ ਹਰਿਕੇਸ਼ ਕੁਮਾਰ ਜੋ ਕਿ ਮਾਛੀਵਾੜਾ ਦੇ ਨਜ਼ਦੀਕ ਪਿੰਡ ਹਾੜੀਆਂ ਕਿਸੇ ਪੑਾਈਵੇਟ ਫੈਕਟਰੀ ਵਿਚ ਕਈ ਸਾਲਾਂ ਤੋਂ ਕੰਮ ਕਰਦਾ ਹੈ ਤੇ ਉਹ ਆਪਣੇ ਪਰਿਵਾਰ ਨਾਲ ਫਿਲਹਾਲ 14 ਸਾਲਾਂ ਤੋ ਇਸੇ ਪਿੰਡ ਵਿਚ ਕਿਰਾਏ ਤੇ ਰਹਿੰਦਾ ਹੈ। ਉਸਨੇ ਕੂਮਕਲਾ ਪੁਲਿਸ ਨੂੰ ਲਿਖਵਾਈ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਉਸਦਾ 17 ਸਾਲਾਂ ਲੜਕਾ ਅਕਾਸ਼ ਕੁਮਾਰ ਕੁੱਝ ਦਿਨਾਂ ਤੋਂ ਘਰੋਂ ਭੇਦਭਰੇ ਹਾਲਾਤ ਵਿਚ ਲਾਪਤਾ ਹੈ ਤੇ ਕਾਫੀ ਤਲਾਸ਼ ਕਰਨ ਤੋਂ ਬਾਦ ਵੀ ਉਸਦਾ ਕੁਝ ਪਤਾ ਨਹੀ ਲੱਗ ਸਕਿਆ।

ਜਾਣਕਾਰੀ ਅਨੁਸਾਰ ਉਸਦੇ ਦੋ ਜੁੜਵਾ ਲੜਕੇ ਹਨ ਜਿਸ ਵਿਚ ਇਕ ਦਾ ਨਾਮ ਵਿਕਾਸ ਕੁਮਾਰ ਤੇ ਦੂਸਰਾ ਅਕਾਸ਼ ਕੁਮਾਰ ਹੈ ਤੇ ਅਕਾਸ਼ ਦੱਸਵੀਂ ਦੀ ਪੜਾਈ ਤੋਂ ਬਾਅਦ ਘਰ ਵਿਚ ਰਹਿੰਦਾ ਸੀ ਜਦੋ ਕਿ ਉਸਦਾ ਦੂਸਰਾ ਭਰਾ ਨਿੱਜੀ ਸਕੂਲ ਵਿਚ ਪੜ੍ਹਦਾ ਹੈ ਤੇ ਜਦੋ ਇਕ ਦਿਨ ਉਹ ਤੇ ਉਸਦੀ ਪਤਨੀ ਕਿਤੇ ਕੰਮ ਕਰਨ ਗਏ ਸਨ ਤਾਂ ਸਕੂਲ ਤੋਂ ਵਿਕਾਸ ਨੇ ਆ ਕੇ ਦੇਖਿਆ ਤਾਂ ਅਕਾਸ਼ ਉੱਥੇ ਨਹੀਂ ਸੀ ਉਨ੍ਹਾਂ ਨੇ ਉਸਦੀ ਕਈ ਥਾਈਂ ਤਲਾਸ਼ ਵੀ ਕੀਤੀ ਪਰ ਉਸਦਾ ਪਤਾ ਨਹੀ ਲੱਗਿਆ।

ਉਸਨੇ ਸ਼ੱਕ ਹੈ ਕਿ ਕੋਈ ਉਸਨੂੰ ਕਿਤੇ ਲੈ ਗਿਆ ਹੈ ਤੇ ਹੋ ਸਕਦਾ ਹੈ ਕਿ ਕੋਈ ਅਣਹੋਣੀ ਨਾ ਹੋ ਗਈ ਹੋਵੇ। ਫਿਲਹਾਲ ਪੁਲਿਸ ਨੇ ਉਸਦੀ ਸ਼ਿਕਾਇਤ ਦਰਜ ਕਰ ਲਈ ਹੈ ਤੇ ਮਾਮਲੇ ਨੂੰ ਸੰਜੀਦਗੀ ਨਾਲ ਜਾਂਚ ਦੇ ਘੇਰੇ ਵਿਚ ਲੈ ਲਿਆ ਹੈ।

ਪਿਛਲੀ ਖ਼ਬਰ ਸੋਨਾ ਚੋਰੀ ਮਾਮਲੇ ’ਚ ਕਿਸਾਨਾਂ ਵਲੋਂ ਥਾਣਾ ਦਿੜ੍ਹਬਾ ਅੱਗੇ ਧਰਨਾ ਲਗਾਇਆ ਗਿਆ ਅਗਲੀ ਖ਼ਬਰ DSP ਗੁਰਸ਼ੇਰ ਸੰਧੂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਬਰਖਾਸਤਗੀ ਦੇ ਹੁਕਮ ਰੱਦ